
OTTAWA,(PUNJAB TODAY NEWS CA):- ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਵੱਲੋਂ 19 ਸਤੰਬਰ,ਜਿਸ ਦਿਨ ਮਹਾਰਾਣੀ ਐਲਿਜ਼ਾਬੈੱਥ ਦੋਇਮ (Queen Elizabeth II) ਦੀਆਂ ਅੰਤਿਮ ਰਸਮਾਂ ਨਿਭਾਈਆਂ ਜਾਣਗੀਆਂ,ਨੂੰ ਫੈਡਰਲ ਛੁੱਟੀ (Federal Holiday) ਤੇ ਸੋਗ ਲਈ ਕੌਮੀ ਦਿਵਸ ਐਲਾਨਿਆ ਗਿਆ ਹੈ,ਇੱਥੇ ਦੱਸਣਾ ਬਣਦਾ ਹੈ ਕਿ ਫੈਡਰਲ ਛੁੱਟੀ ਫੈਡਰਲ ਕਰਮਚਾਰੀਆਂ (Federal Leave Federal Employees) ਲਈ ਹੁੰਦੀ ਹੈ ਪਰ ਬਾਕੀ ਰਹਿੰਦੇ ਵਰਕਰਜ਼ (Workers) ਲਈ ਛੁੱਟੀ ਦਾ ਐਲਾਨ ਕਰਨਾ ਜਾਂ ਨਾ ਕਰਨਾ ਪ੍ਰੋਵਿੰਸ਼ੀਅਲ ਤੇ ਟੈਰੇਟੋਰੀਅਲ ਸਰਕਾਰਾਂ (Provincial And Territorial Governments) ਦੀ ਜਿ਼ੰਮੇਵਾਰੀ ਹੁੰਦੀ ਹੈ,ਲੇਬਰ ਮੰਤਰੀ ਦੇ ਆਫਿਸ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਫੈਡਰਲ ਪੱਧਰ ਉੱਤੇ ਨਿਯੰਤਰਿਤ ਪ੍ਰਾਈਵੇਟ ਕੰਪਨੀਆਂ, ਜਿਵੇਂ ਕਿ ਏਅਰਲਾਈਨਜ਼ ਜਾਂ ਟੈਲੀਕਾਮਜ਼, (Airlines Or Telecoms,) ਨੂੰ ਆਪਣੇ ਕਰਮਚਾਰੀਆਂ ਨੂੰ ਛੁੱਟੀ ਦੇਣ ਲਈ ਹੱਲਾਸ਼ੇਰੀ ਦਿੱਤੀ ਜਾਂਦੀ ਹੈ ਪਰ ਇਹ ਲਾਜ਼ਮੀ ਨਹੀਂ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਨੇ ਆਖਿਆ ਕਿ ਹੋਰਨਾਂ ਸਾਰਿਆਂ ਲਈ ਉਨ੍ਹਾਂ ਦੀ ਸਰਕਾਰ ਪ੍ਰੋਵਿੰਸਾਂ ਤੇ ਟੈਰੇਟਰੀਜ਼ ਨਾਲ ਤਾਲਮੇਲ ਕਰ ਰਹੀ ਹੈ,ਮੰਗਲਵਾਰ ਸਵੇਰੇ ਨਿਊ ਬਰੰਜ਼ਵਿੱਕ ਵਿੱਚ ਮਹਿੰਗਾਈ ਸਬੰਧੀ ਆਪਣੀ ਯੋਜਨਾ ਦਾ ਖੁਲਾਸਾ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਨੇ ਆਖਿਆ ਕਿ ਅਸੀਂ ਸੋਮਵਾਰ ਨੂੰ ਫੈਡਰਲ ਛੁੱਟੀ (Federal Holiday) ਕਰਨ ਦਾ ਮਨ ਬਣਾਇਆ ਹੈ,ਪਰ ਅਜੇ ਵੀ ਕੁੱਝ ਵੇਰਵਿਆਂ ਉੱਤੇ ਕੰਮ ਕੀਤਾ ਜਾਣਾ ਬਾਕੀ ਹੈ,ਇਸ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ ਬ੍ਰਿਟਿਸ਼ ਅਧਿਕਾਰੀ ਵੀ ਐਲਾਨ ਕਰ ਚੁੱਕੇ ਹਨ ਕਿ 19 ਸਤੰਬਰ ਨੂੰ ਮਹਾਰਾਣੀ ਨੂੰ ਵੈਸਟਮਿੰਸਟਰ ਐਬੇ (Westminster Abbey) ਵਿਖੇ ਅੰਤਿਮ ਵਿਦਾਇਗੀ ਦਿੱਤੀ ਜਾਵੇਗੀ।