AMRITSAR SAHIB,(PUNJAB TODAY NEWS CA):- ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ (Amritsar Airport In Punjab) ‘ਤੇ ਏਅਰ ਇੰਟੈਲੀਜੈਂਸ ਵਿੰਗ (Air Intelligence Wing) ਦੇ ਅਧਿਕਾਰੀਆਂ ਨੇ ਸਪਾਈਸਜੈੱਟ (Spice Jet) ਦੇ ਇੱਕ ਕਰਮਚਾਰੀ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਜਦੋਂ ਉਹ ਦੁਬਈ (Dubai) ਤੋਂ ਅੰਮ੍ਰਿਤਸਰ ਲਈ ਸਪਾਈਸ ਜੈੱਟ (Spice Jet) ਦੀ ਉਡਾਣ ਵਿੱਚੋਂ ਸੋਨੇ ਦੇ ਬਿਸਕੁਟਾਂ ਦੇ ਦੋ ਪੈਕੇਟ ਲੈ ਕੇ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ,ਕਸਟਮ ਅਧਿਕਾਰੀਆਂ ਨੇ ਉਸ ਦੇ ਕਬਜ਼ੇ ‘ਚੋਂ ਬਰਾਮਦ ਕੀਤੇ ਦੋ ਪੈਕਟਾਂ ‘ਚੋਂ ਸੋਨੇ ਦੇ 9 ਬਿਸਕੁਟ (Biscuit) ਬਰਾਮਦ ਕੀਤੇ ਹਨ,ਇਨ੍ਹਾਂ ਦੀ ਕੀਮਤ 54 ਲੱਖ 70 ਹਜ਼ਾਰ ਰੁਪਏ ਦੱਸੀ ਗਈ ਹੈ।
ਜਾਣਕਾਰੀ ਅਨੁਸਾਰ 15 ਅਤੇ 16 ਸਤੰਬਰ ਦੀ ਦਰਮਿਆਨੀ ਰਾਤ ਨੂੰ ਸਪਾਈਸ ਜੈੱਟ (Spice Jet) ਦੀ ਉਡਾਣ ਨੰਬਰ ਐਸਜੀ 56 ਦੁਬਈ (Flight Number SG 56 Dubai) ਤੋਂ ਉਡਾਣ ਭਰਨ ਤੋਂ ਬਾਅਦ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ (Sri Guru Ramdas Ji International Airport) ‘ਤੇ ਉਤਰੀ ਸੀ,ਇਸ ਫਲਾਈਟ (Flight) ਰਾਹੀਂ ਆਏ ਸਾਰੇ ਯਾਤਰੀ ਕਸਟਮ ਦੀ ਜਾਂਚ ਕਰਵਾ ਕੇ ਰਵਾਨਾ ਹੋ ਗਏ,ਇਸ ਦੌਰਾਨ ਸ਼ੁੱਕਰਵਾਰ ਤੜਕੇ 4:20 ਵਜੇ ਸਪਾਈਸ ਜੈੱਟ (Spice Jet) ਦਾ ਕਰਮਚਾਰੀ ਫਲਾਈਟ ਦੇ ਅੰਦਰ ਜਾਣ ਤੋਂ ਬਾਅਦ ਐਰੋਬ੍ਰਿਜ (Aerobridge) ਦੀਆਂ ਪੌੜੀਆਂ ਉਤਰ ਰਿਹਾ ਸੀ।
ਜਦੋਂ ਕਸਟਮ ਅਧਿਕਾਰੀਆਂ ਨੇ ਉਸ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਦੇ ਕਬਜ਼ੇ ਵਿੱਚੋਂ ਕਾਲੇ ਟੇਪ ਵਿੱਚ ਲਪੇਟੇ ਦੋ ਪੈਕਟ ਬਰਾਮਦ ਹੋਏ,ਦੋਵੇਂ ਪੈਕੇਟ ਖੋਲ੍ਹ ਕੇ ਦੇਖਿਆ ਤਾਂ ਅੰਦਰ ਸੋਨੇ ਦੇ 9 ਬਿਸਕੁਟ ਸਨ,ਉਨ੍ਹਾਂ ਦਾ ਭਾਰ ਇੱਕ ਕਿਲੋ 50 ਗ੍ਰਾਮ ਸੀ,ਪੁੱਛਗਿੱਛ ਦੌਰਾਨ ਉਸ ਨੇਡਖੁਲਾਸਾ ਕੀਤਾ ਕਿ ਉਸ ਨੇ ਇਹ ਪੈਕਟ ਫਲਾਈਟ (Packet Flight) ਦੇ ਅੰਦਰ ਸੀਟ ਦੇ ਹੇਠਾਂ ਤੋਂ ਕੱਢੇ ਸਨ,ਇੱਕ ਅੰਤਰਰਾਸ਼ਟਰੀ ਯਾਤਰੀ (International Travelers) ਉਥੇ ਛੱਡ ਗਿਆ ਸੀ।
ਕਸਟਮ ਕਮਿਸ਼ਨਰ (Commissioner of Customs) ਨੇ ਦੱਸਿਆ ਕਿ ਸਪਾਈਸ ਜੈੱਟ (Spice Jet) ਦੇ ਇੱਕ ਕਿਲੋ ਤੋਂ ਵੱਧ ਸੋਨੇ ਨਾਲ ਫੜੇ ਗਏ ਮੁਲਾਜ਼ਮ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਉਹ ਪਿਛਲੇ ਤਿੰਨ ਮਹੀਨਿਆਂ ਤੋਂ ਅਜਿਹੇ ਤਰੀਕਿਆਂ ਨਾਲ ਸੋਨੇ ਦੀ ਤਸਕਰੀ ਕਰ ਰਿਹਾ ਹੈ,ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ,ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਤਾਂ ਜੋ ਉਸ ਦੇ ਸਾਥੀ ਸਮੱਗਲਰਾਂ (Smugglers) ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕੇ।