ਵਿੰਨੀਪੈਗ (ਸ਼ਰਮਾ) ,(Punjab Today News Ca):- ਉਘੇ ਗਾਇਕ ਕਰਨ ਔਜਲਾ (Famous Singer Karan Aujla) ਦਾ ਵਿੰਨੀਪੈਗ (Winnipeg) ਵਿਚ ਸ਼ੋਅ 25 ਸਤੰਬਰ ਨੂੰ ਹੋਣ ਜਾ ਰਿਹਾ ਹੈ। ਰੈਡ ਸਟਾਰ ਹੋਮਜ਼, ਹੀਰਾ ਇਨਵੈਸਟਮੈਂਟ ਅਤੇ ਦਾਅਵਤ ਰੈਸਟੋਰੈਂਟ ਦੀ ਸਾਂਝੀ ਪੇਸ਼ਕਸ਼ ਤਹਿਤ ਕਰਨ ਔਜਲਾ ਦੇ ਵੇਅ ਆਹੈਡ ਕੈਨੇਡਾ ਟੂਰ (Way Ahead Canada Tour) ਤਹਿਤ ਵਿੰਨੀਪੈਗ ਵਿਖੇ ਇਹ ਸ਼ੋਅ ਸੈਨੇਟੇਨੀਅਲ ਹਾਲ ਵਿਖੇ ਹੋਵੇਗਾ। ਵਧੇਰੇ ਜਾਣਕਾਰੀ ਲਈ ਰਾਜੀਵ ਸਹਿਗਲ ਨਾਲ ਫੋਨ ਨੰਬਰ 204-995-9909 ਉਪਰ ਸੰਪਰਕ ਕੀਤਾ ਜਾ ਸਕਦਾ ਹੈ। ਪ੍ਰਬੰਧਕਾਂ ਵਿਚ ਬਲਬੀਰ ਖਹਿਰਾ, ਸੁਖਬੀਰ ਖਹਿਰਾ ਤੇ ਸੁਨੀਲ ਸ਼ਰਮਾ ਸ਼ਾਮਿਲ ਹਨ। ਟਿਕਟਾਂ ਆਨ ਲਾਈਨ ਵੀ ਉਪਲਬਧ ਹਨ। ਇਸ ਸਬੰਧੀ ਸ੍ਰੀ ਰਾਜੀਵ ਸਹਿਗਲ ਨੇ ਦੱਸਿਆ ਕਿ ਸ਼ੋਅ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸੁਰੱਖਿਆ ਦੇ ਪੂਰੇ ਇੰਤਜ਼ਾਮ ਹਨ। ਵਿੰਨੀਪੈਗ ਨਿਵਾਸੀ ਪਰਿਵਾਰਾਂ ਸਮੇਤ ਸ਼ੋਅ ਦਾ ਆਨੰਦ ਲੈ ਸਕਦੇ ਹਨ।