
ਵਿੰਨੀਪੈਗ ( ਸ਼ਰਮਾ, ਸੱਗੀ), (Punjab Today News Ca): – ਜੀਤ ਕੱਦੋਂਵਾਲਾ, ਏਕਮ ਪ੍ਰੋਡੱਕਸ਼ਨ ਤੇ ਪੀਕੇ ਕੰਸਟਰੱਸ਼ਨ ਕੰਪਨੀ ਵਲੋ ਪ੍ਰਸਿੱਧ ਪੰਜਾਬੀ ਗਾਇਕ ਜਸਵੀਰ ਸ਼ੀਰਾ (Famous Punjabi Singer Jasveer Sheera) ਦਾ ਸ਼ੋਅ 24 ਸਤੰਬਰ ਦਿਨ ਸ਼ਨੀਵਾਰ ਨੂੰ ਵਿੰਨੀਪੈਗ (Winnipeg) ਦੇ ਸੈਵਨ ਓਕ ਪ੍ਰਫਾਰਮੈਂਸ ਸੈਂਟਰ (Seven Oaks Performance Center) ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਸਤਵਿੰਦਰ ਬੁੱਗਾ ਵੀ ਆਪਣੀ ਵਿਸ਼ੇਸ਼ ਹਾਜ਼ਰੀ ਲਗਵਾਉਣਗੇ। ਜੀਤ ਕੱਦੋਂਵਾਲਾ ਤੋ ਮਿਲੀ ਜਾਣਕਾਰੀ ਮੁਤਾਬਿਕ ਇਸ ਪਰਿਵਾਰਕ ਸ਼ੋਅ ਦੀ ਸਫਲਤਾ ਲਈ ਸਾਰੇ ਪ੍ਰਬੰਧਕ ਮੁਕੰਮਲ ਕਰ ਲਏ ਗਏ ਹਨ। ਸ਼ੋਅ ਠੀਕ ਸ਼ਾਮ 6.00 ਵਜੇ ਸ਼ੁਰੂ ਹੋਵੇਗਾ। ਸ਼ੋਅ ਲਈ ਟਿਕਟ 50 ਡਾਲਰ ਅਤੇ 40 ਡਾਲਰ ਰੱਖੀ ਗਈ ਹੈ। ਵਧੇਰੇ ਜਾਣਕਾਰੀ ਲਈ ਫੋਨ ਨੰਬਰ 204-997-6690 ਉਪਰ ਸੰਪਰਕ ਕੀਤਾ ਜਾ ਸਕਦਾ ਹੈ।