Patiala/Devigarh 24 September 2022 ,(Punjab Today News Ca):- ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ (Aam Aadmi Party) ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ (MLA Harmeet Singh Pathanmajra) ਵੱਲੋਂ ਆਪਣੀ ਦੂਜੀ ਘਰਵਾਲੀ ਗੁਰਪ੍ਰੀਤ ਗਰੇਵਾਲ ਵਿਰੁੱਧ ਇਤਰਾਜ਼ਯੋਗ ਵੀਡੀਓ ਵਾਇਰਲ (Video Viral) ਕਰਨ ਦੇ ਸਬੰਧੀ ਦਰਜ ਕਰਵਾਏ ਕੇਸ ’ਚ ਅੱਜ ਗੁਰਪ੍ਰੀਤ ਗਰੇਵਾਲ ਥਾਣਾ ਜੁਲਕਾਂ ਵਿੱਚ ਪੁੱਛਗਿੱਛ ਲਈ ਪਹੁੰਚੀ,ਥਾਣਾ ਮੁਖੀ ਇੰਸਪੈਕਟਰ ਕੁਲਬੀਰ ਸਿੰਘ (Police Chief Inspector Kulbir Singh) ਨੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ।
ਪੁਲੀਸ ਨੇ ਉਨ੍ਹਾਂ ਦੇ ਦੋ ਮੋਬਾਈਲ ਫੋਨ ਰੱਖ ਲਏ ਹਨ ਅਤੇ ਪਾਸਪੋਰਟ ਜਮ੍ਹਾਂ ਕਰਵਾਉਣ ਲਈ ਹਦਾਇਤਾਂ ਦਿੱਤੀਆਂ,ਉਨ੍ਹਾਂ ਦੱਸਿਆ ਕਿ ਹਰਮੀਤ ਸਿੰਘ ਪਠਾਣਮਾਜਰਾ (Harmeet Singh Pathanmajra) ਵੱਲੋਂ ਦਿੱਤੀ ਗੱਡੀ ਵੀ ਗਰੇਵਾਲ ਨੇ ਥਾਣੇ ਜਮ੍ਹਾਂ ਕਰਵਾ ਦਿੱਤੀ ਹੈ,ਥਾਣਾ ਮੁਖੀ ਨੇ ਦੱਸਿਆ ਕਿ ਹਰਮੀਤ ਸਿੰਘ ਪਠਾਣਮਾਜਰਾ (Harmeet Singh Pathanmajra) ਦੀ ਦੂਜੀ ਘਰਵਾਲੀ ਅੱਜ ਥਾਣਾ ਜੁਲਕਾਂ (Police Station Julak) ਵਿੱਚ ਆਪਣੇ ਵਿਰੁੱਧ ਦਰਜ ਕੇਸ ਦੀ ਪੁੱਛਗਿੱਛ ਲਈ ਆਏ ਸਨ,ਜਿਸ ਵਿੱਚ ਉਨ੍ਹਾਂ ਨੇ ਪੂਰਾ ਸਹਿਯੋਗ ਦਿੱਤਾ ਹੈ।