OTTAWA,(PUNJAB TODAY NEWS CA):- ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਕੈਨੇਡੀਅਨ ਸਰਹੱਦ (Canadian Border) ਉੱਤੇ ਕੋਵਿਡ-19 (Covid-19) ਸਬੰਧੀ ਲਾਜ਼ਮੀ ਵੈਕਸੀਨੇਸ਼ਨ ਨਿਯਮਾਂ (Mandatory Vaccination Rules) ਨੂੰ 30 ਸਤੰਬਰ ਤੋਂ ਖ਼ਤਮ ਕਰਨ ਦੇ ਹੱਕ ਵਿੱਚ ਹਨ,ਇਸ ਸਬੰਧੀ ਜਾਣਕਾਰੀ ਦੋ ਸੀਨੀਅਰ ਸਰਕਾਰੀ ਅਧਿਕਾਰੀਆਂ ਵੱਲੋਂ ਦਿੱਤੀ ਗਈ।
ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਉੱਤੇ ਇਨ੍ਹਾਂ ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਫੈਡਰਲ ਸਰਕਾਰ (Federal Government) ਅਜੇ ਵੀ ਇਹ ਤੈਅ ਨਹੀਂ ਕਰ ਪਾਈ ਹੈ ਕਿ ਰੇਲਗੱਡੀਆਂ ਤੇ ਜਹਾਜ਼ਾਂ ਵਿੱਚ ਯਾਤਰੀਆਂ ਨੂੰ ਫੇਸ ਮਾਸਕ ਪਾ ਕੇ ਰੱਖਣੇ ਹੋਣਗੇ ਜਾਂ ਨਹੀਂ,ਸਰਦੀ ਜ਼ੁਕਾਮ ਤੇ ਫਲੂ ਦਾ ਸੀਜ਼ਨ ਸ਼ੁਰੂ ਹੋਣ ਦੇ ਨਾਲ ਨਾਲ ਕੋਵਿਡ-19 (Covid-19) ਦੀ ਇੱਕ ਹੋਰ ਲਹਿਰ ਦੇ ਖਦਸੇ਼ ਕਾਰਨ ਪਿੱਛੇ ਜਿਹੇ ਮੰਤਰੀਆਂ ਵੱਲੋਂ ਮਾਸਕਸ ਦੀ ਵਰਤੋਂ ਜਾਰੀ ਰੱਖਣ ਦੀ ਪੈਰਵੀ ਕੀਤੀ ਗਈ ਸੀ।
ਵੀਰਵਾਰ ਦੁਪਹਿਰ ਨੂੰ ਕੈਬਨਿਟ ਦੀ ਮੀਟਿੰਗ ਹੋਈ ਪਰ ਮੌਜੂਦਾ ਪਬਲਿਕ ਹੈਲਥ ਆਰਡਰ (Public Health Order) ਨੂੰ ਖ਼ਤਮ ਕਰਨ ਲਈ ਕੈਬਨਿਟ ਦੀ ਮਨਜ਼ੂਰੀ ਦੀ ਲੋੜ ਨਹੀਂ ਹੈ,ਇਸ ਸਬੰਧ ਵਿੱਚ ਸਿਰਫ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਵੱਲੋਂ ਆਖਰੀ ਫੈਸਲਾ ਕੀਤਾ ਜਾਣਾ ਹੈ,ਇਹ ਕਨਸੋਆਂ ਵੀ ਹਨ ਕਿ ਫੈਡਰਲ ਸਰਕਾਰ ਏਅਰਪੋਰਟਸ (Federal Government Airports) ਉੱਤੇ ਵੈਕਸੀਨ ਤੇ ਕੋਵਿਡ-19 (Covid-19) ਦੀ ਅਚਨਚੇਤੀ ਜਾਂਚ ਸਬੰਧੀ ਨਿਯਮ ਨੂੰ ਖ਼ਤਮ ਕਰਨ ਦਾ ਮਨ ਬਣਾ ਰਹੀ ਹੈ।
ਇਸ ਹਫਤੇ ਫੈਡਰਲ ਕੈਬਨਿਟ ਮੰਤਰੀਆਂ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਸਰਕਾਰ ਇਸ ਬਾਰੇ ਸੋਚ ਵਿਚਾਰ ਕਰ ਰਹੀ ਹੈ ਕਿ ਟਰੈਵਲ ਸਬੰਧੀ ਮਾਪਦੰਡ ਜਾਰੀ ਰੱਖੇ ਜਾਣ ਜਾਂ ਖ਼ਤਮ ਕਰ ਲਏ ਜਾਣ,ਇਸ ਤੋਂ ਇਲਾਵਾ ਐਰਾਈਵਕੈਨ ਐਪ (Arrivecan App) ਉੱਤੇ ਜਾਣਕਾਰੀ ਭਰਨਾ ਵੀ ਹੁਣ ਲਾਜ਼ਮੀ ਨਹੀਂ ਹੋਵੇਗਾ ਤੇ ਟਰੈਵਲਰਜ਼ ਲਈ ਇਹ ਚੋਣਵਾਂ ਵਿਸ਼ਾ ਹੋਵੇਗਾ,ਇਸ ਦੀ ਪੁਸ਼ਟੀ ਵੀ ਸਰਕਾਰੀ ਸੂਤਰ ਵੱਲੋਂ ਕੀਤੀ ਗਈ।