
CHANDIGARH,(PUNJAB TODAY NEWS CA):- ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ‘ਚ ਕਾਰ ਦੀ ਪਿਛਲੀ ਸੀਟ ‘ਤੇ ਬੈਲਟ ਲਾਜ਼ਮੀ ਕਰ ਹੋ ਜਾਵੇਗਾ,ਇਸਨੂੰ ਲੈ ਕੇ ਜਲਦੀ ਹੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ,ਇਹ ਗੱਲ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ (Transport Minister Laljit Singh Bhullar) ਨੇ ਸੁਖਬੀਰ ਸਿੰਘ ਬਾਜਵਾ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਹੀ,ਜਿੱਥੇ ਸਰਕਾਰ ਪੰਜਾਬ ਰੋਡਵੇਜ਼ ਨੂੰ ਘਾਟੇ ਤੋਂ ਉਭਰਨ ਵਿੱਚ ਮਦਦ ਕਰਨ ਲਈ ਆਪਣੀਆਂ ਬੱਸਾਂ ਦੇ ਫਲੀਟ ਵਿੱਚ ਵਾਧਾ ਕਰੇਗੀ, ਉੱਥੇ ਹੀ ‘ਆਪ’ ਸਰਕਾਰ ਪਿਛਲੀ ਕਾਂਗਰਸ ਸਰਕਾਰ ਦੌਰਾਨ ਖਰੀਦੀਆਂ ਗਈਆਂ ਬੱਸਾਂ ਦੀ ਜਾਂਚ ਕਰੇਗੀ।
ਕਿ ਕੀ ਸਰਕਾਰ ਨੇ ਆਪਣੇ ਕਹਿਣ ਨਾਲੋਂ ਵੱਧ ਬੱਸਾਂ ਖਰੀਦੀਆਂ ਹਨ,ਕਿਉਂਕਿ ਅਜਿਹੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Waring) ਦੇ ਟਰਾਂਸਪੋਰਟ ਮੰਤਰੀ (Transport Minister) ਹੁੰਦਿਆਂ ਪੈਸਾ ਜ਼ਿਆਦਾ ਖਰਚਿਆ ਗਿਆ ਪਰ ਨਾ ਤਾਂ ਬੱਸਾਂ ਜ਼ਿਆਦਾ ਵਧੀਆਂ ਅਤੇ ਨਾ ਹੀ ਸਹੂਲਤਾਂ ਵਿਚ ਸੁਧਾਰ ਹੋਇਆ,ਇਸ ਲਈ ਅਸੀਂ ਇਸ ਦੀ ਜਾਂਚ ਵੀ ਕਰਵਾ ਰਹੇ ਹਾਂ,ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਇਸ ਗੱਲ ਦੀ ਜਾਂਚ ਕਰਵਾਏਗੀ ਕਿ ਜਿਨ੍ਹਾਂ ਸੁਧਾਰਾਂ ਦਾ ਦਾਅਵਾ ਕੀਤਾ ਗਿਆ ਹੈ,ਉਹ ਹੋਇਆ ਜਾਂ ਨਹੀਂ,ਬੱਸਾਂ ਖਰੀਦੀਆਂ ਗਈਆਂ ਹਨ ਜਾਂ ਨਹੀਂ,ਇਸ ਵਿੱਚ ਜਨਤਾ ਦੇ ਇੱਕ-ਇੱਕ ਪੈਸੇ ਦਾ ਹਿਸਾਬ ਲਿਆ ਜਾਵੇਗਾ।