Ontario, October 4 (Punjab Today News Ca):- ਇਸ ਸਾਲ ਦੇ ਸ਼ੁਰੂ ਵਿੱਚ ਫਰੀਡਮ ਕੌਨਵੌਏ (Freedom Convoy) ਵੱਲੋਂ ਕੀਤੇ ਜਾ ਰਹੇ ਮੁਜ਼ਾਹਰਿਆਂ ਨੂੰ ਖ਼ਤਮ ਕਰਨ ਲਈ ਐਮਰਜੰਸੀਜ਼ ਐਕਟ (Emergencies Act) ਲਾਉਣ ਦੇ ਸਰਕਾਰ ਦੇ ਫੈਸਲੇ ਦੀ ਸੁਣਵਾਈ ਦੌਰਾਨ ਆਪਣਾ ਪੱਖ ਰੱਖਣ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਨੂੰ ਸੱਦਿਆ ਜਾਵੇਗਾ।
ਓਨਟਾਰੀਓ (Ontario) ਦੇ ਸਾਬਕਾ ਸੁਪੀਰੀਅਰ ਕੋਰਟ ਜੱਜ ਪਾਲ ਰੂਲੋ (Former Superior Court Judge Paul Rouleau) ਦੀ ਅਗਵਾਈ ਵਾਲੇ ਪਬਲਿਕ ਆਰਡਰ ਐਮਰਜੰਸੀ ਕਮਿਸ਼ਨ (Public Order Emergency Commission) ਵੱਲੋਂ ਇਸ ਮਾਮਲੇ ਦੀ ਸੁਣਵਾਈ ਅਗਲੇ ਹਫਤੇ ਸ਼ੁਰੂ ਕੀਤੀ ਜਾਵੇਗੀ,ਇਸ ਦੌਰਾਨ 1988 ਵਿੱਚ ਕਾਨੂੰਨ ਦਾ ਦਰਜਾ ਹਾਸਲ ਕਰਨ ਵਾਲੇ ਇਸ ਐਕਟ ਦੀ ਸਰਕਾਰ ਵੱਲੋਂ ਪਹਿਲੀ ਵਾਰੀ ਕੀਤੀ ਗਈ ਵਰਤੋਂ ਦਾ ਮੁਲਾਂਕਣ ਕੀਤਾ ਜਾਵੇਗਾ,ਹਾਲਾਂਕਿ ਕਮਿਸ਼ਨ ਕਾਊਂਸਲ ਵੱਲੋਂ 60 ਚਸ਼ਮਦੀਦਾਂ ਦੀ ਬਣਾਈ ਗਈ ਮੁੱਢਲੀ ਲਿਸਟ ਜਨਤਕ ਕੀਤੀ ਜਾਣੀ ਬਾਕੀ ਹੈ ਪਰ ਹਾਸਲ ਹੋਈ ਜਾਣਕਾਰੀ ਅਨੁਸਾਰ ਇਸ ਸੂਚੀ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਸਮੇਤ ਅੱਠ ਕੈਬਨਿਟ ਮੰਤਰੀ ਸ਼ਾਮਲ ਹਨ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਤੋਂ ਇਲਾਵਾ ਪਬਲਿਕ ਸੇਫਟੀ ਮੰਤਰੀ ਮਾਰਕੋ ਮੈਂਡੀਸਿਨੋ (Public Safety Minister Marco Mendicino) ਤੇ ਡਿਪਟੀ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ (Finance Minister Chrystia Freeland) ਨੂੰ ਵੀ ਇਸ ਮਾਮਲੇ ਦੀ ਸੁਣਵਾਈ ਦੌਰਾਨ ਸੱਦਿਆ ਜਾਵੇਗਾ,ਜਿ਼ਕਰਯੋਗ ਹੈ ਕਿ ਕੋਵਿਡ-19 ਮਾਪਦੰਡਾਂ ਖਿਲਾਫ ਮੁਜ਼ਾਹਰਾ ਕਰ ਰਹੇ ਫਰੀਡਮ ਕੌਨਵੌਏ (Freedom Convoy) ਦੇ ਮੈਂਬਰਾਂ ਦੇ ਇਸ ਮੁਜ਼ਾਹਰੇ ਨੂੰ ਖ਼ਤਮ ਕਰਨ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਨੇ 14 ਫਰਵਰੀ ਨੂੰ ਇਸ ਐਕਟ ਨੂੰ ਲਾਗੂ ਕੀਤਾ ਸੀ।