
Chandigarh, 06 October 2022- (Punjab Today News Ca):- ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਟਵੀਟ ਕਰਕੇ ਦੱਸਿਆ ਕਿ ਪੰਜਾਬ ਪੁਲਿਸ (Punjab Police) ਵਿਚ ਨਵੀਆਂ ਭਰਤੀਆਂ ਕੀਤੀਆਂ ਜਾ ਰਹੀਆਂ ਹਨ,ਇਸ ਭਰਤੀ ਲਈ ਪ੍ਰੀਖਿਆ ਦਾ ਐਲਾਨ ਕਰ ਦਿੱਤਾ ਹੈ,ਕਾਂਸਟੇਬਲ ਲਈ 1156 ਪੋਸਟਾਂ ਦੀ ਪ੍ਰੀਖਿਆ 14 ਅਕਤੂਬਰ ਤੋਂ,ਹੈਡ ਕਾਂਸਟੇਬਲ 787 ਲਈ ਪ੍ਰੀਖਿਆ 15 ਅਕਤੂਬਰ ਨੂੰ ਅਤੇ ਸਬ ਇੰਸਪੈਕਟਰ 560 ਦੀ ਭਰਤੀ ਲਈ ਪ੍ਰੀਖਿਆ 16 ਅਕਤੂਬਰ ਨੂੰ ਹੋਵੇਗੀ,ਉਨ੍ਹਾਂ ਕਿਹਾ ਕਿ ਭਰਤੀ ਮੈਰਿਟ ਅਤੇ ਬਿਨਾਂ ਰਿਸ਼ਵਤ ਜਾਂ ਕਿਸੇ ਦੀ ਸਿਫਾਰਸ਼ ਤੋਂ ਹੋਵੇਗੀ,ਉਨ੍ਹਾਂ ਦੱਸਿਆ ਕਿ ਪਿਛਲੀ ਦਿਨੀਂ 4374 ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਦਿੱਤੇ ਸਨ।