spot_img
Friday, April 19, 2024
spot_img
spot_imgspot_imgspot_imgspot_img
Homeਅੰਤਰਰਾਸ਼ਟਰੀCalfornia ‘ਚ ਪੰਜਾਬੀ ਪਰਿਵਾਰ ਦਾ ਕਤਲ ਮਾਮਲਾ,Police ਵਲੋਂ ਦੋਸ਼ ਆਇਦ,ਇੱਕ ਹੋਰ ਗ੍ਰਿਫਤਾਰ,ਕਤਲ...

Calfornia ‘ਚ ਪੰਜਾਬੀ ਪਰਿਵਾਰ ਦਾ ਕਤਲ ਮਾਮਲਾ,Police ਵਲੋਂ ਦੋਸ਼ ਆਇਦ,ਇੱਕ ਹੋਰ ਗ੍ਰਿਫਤਾਰ,ਕਤਲ ਮਾਮਲੇ ‘ਚ ਵੱਡੀ ਕਾਰਵਾਈ

Punjab Today News Ca:-

Calfornia, (Punjab Today News Ca):- ਕੈਲਫੋਰਨੀਆ (Calfornia) ‘ਚ ਪੰਜਾਬੀ ਪਰਿਵਾਰ ਦੇ ਚਾਰ ਜੀਆਂ ਦੇ ਕਤਲ ਮਾਮਲੇ ‘ਚ ਵੱਡੀ ਕਾਰਵਾਈ ਕਰਦਿਆਂ ਪੁਲਿਸ (Police) ਨੇ ਜੀਸਸ ਮੈਨੁਅਲ ਸਲਗਾਡੋ ਵਿਰੁੱਧ ਕਤਲ ਅਤੇ ਅਗਵਾ ਦੇ ਚਾਰ-ਚਾਰ ਦੋਸ਼ ਆਇਦ ਕਰ ਦਿੱਤੇ ਹਨ,ਇਸ ਤੋਂ ਇਲਾਵਾ ਪੁਲਿਸ (Police) ਨੇ ਸਲਗਾਡੋ ਦੇ ਭਰਾ ਅਲਬਰਟੋ ਸਲਗਾਡੋ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ,ਦੱਸਿਆ ਜਾ ਰਿਹਾ ਹੈ ਕਿ ਜੀਸਸ ਸਲਗਾਡੋ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਅਤੇ ਉਸ ਨੂੰ ਆਪਣੇ ਬਚਾਅ ਲਈ ਵਕੀਲ ਵੀ ਮਿਲ ਗਿਆ ਹੈ ਜਿਸ ਦੀ ਪਛਾਣ ਫਿਲਹਾਲ ਗੁਪਤ ਰੱਖੀ ਗਈ ਹੈ।

ਜਸਦੀਪ ਸਿੰਘ ਅਤੇ ਅਮਨਦੀਪ ਸਿੰਘ ਦੀ ਇੱਕ ਨਵੀਂ ਵੀਡੀਓ (New Video) ਸਾਹਮਣੇ ਆਈ ਹੈ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਉਹ ਖੁਦ ਸਲਗਾਡੋ ਨੂੰ ਬਾਹਰੋਂ ਬੁਲਾ ਕੇ ਲਿਆਉਂਦਾ ਹੈ ਅਤੇ ਇਸ ਤੋਂ ਬਾਅਦ ਸਲਗਾਡੋ ਬੰਦੂਕ ਦੀ ਨੋਕ ‘ਤੇ ਜਸਦੀਪ ਅਤੇ ਅਮਨਦੀਪ ਦੇ ਹੱਥ ਬੰਨ੍ਹ ਕੇ ਬਾਹਰ ਲੈ ਜਾਂਦਾ ਹੈ,ਜਸਦੀਪ ਅਤੇ ਅਮਨਦੀਪ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਲਗਾਡੋ ਨੌਕਰੀ ਤੋਂ ਕੱਢੇ ਜਾਣ ਤੋਂ ਗੁੱਸੇ ਸੀ,ਜੋ ਉਨ੍ਹਾਂ ਦੀ ਟ੍ਰਾਂਸਪੋਰਟ ਕੰਪਨੀ (Transport company) ਵਿੱਚ ਕੰਮ ਕਰਦਾ ਸੀ,ਪੁਲਿਸ (Police) ਮੁਤਾਬਕ ਸਲਗਾਡੋ ਵੱਲੋ ਪਿਛਲੇ ਸਮੇਂ ਗੁੱਸੇ ਅਤੇ ਨਫਰਤ ਨਾਲ ਭਰੀਆ ਈਮੇਲ (Email) ਵੀ ਕੀਤੀਆ ਗਈਆ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments