Ottawa, (Punjab Today News Ca):- ਕਥਿਤ਼ ਜਿਣਸੀ ਹਮਲਿਆਂ ਦੇ ਮਾਮਲਿਆਂ ਨਾਲ ਸਹੀ ਢੰਗ ਨਾਲ ਨਾ ਨਜਿੱਠਣ ਕਾਰਨ ਹਾਕੀ ਕੈਨੇਡਾ (Hockey Canada) ਉੱਤੇ ਕਾਰਪੋਰੇਟ ਸਪਾਂਸਰਜ਼, ਸਿਆਸੀ ਆਗੂਆਂ ਤੇ ਪ੍ਰੋਵਿੰਸ਼ੀਅਲ ਆਰਗੇਨਾਈਜ਼ੇਸ਼ਨਾਂ ਦਾ ਦਬਾਅ ਲਗਾਤਾਰ ਵੱਧਦਾ ਜਾ ਰਿਹਾ ਹੈ,ਇਸ ਦੇ ਮੱਦੇਨਜ਼ਰ ਹਾਕੀ ਕੈਨੇਡਾ ਦੇ ਬੋਰਡ ਆਫ ਡਾਇਰੈਕਟਰਜ਼ (Board of Directors) ਵੱਲੋਂ ਵੀਰਵਾਰ ਰਾਤ ਨੂੰ ਐਮਰਜੰਸੀ ਮੀਟਿੰਗ ਸੱਦੀ ਗਈ ਹੈ।
ਦੋ ਪ੍ਰੋਵਿੰਸ਼ੀਅਲ ਆਰਗੇਨਾਈਜ਼ੇਸ਼ਨਜ਼ (Two Provincial Organizations) ਵੱਲੋਂ ਬੋਰਡ ਮੈਂਬਰਾਂ ਤੋਂ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ,ਹਾਕੀ ਮੈਨੀਟੋਬਾ ਦਾ ਕਹਿਣਾ ਹੈ ਕਿ ਹਾਕੀ ਕੈਨੇਡਾ ਦੀ ਲੀਡਰਸਿ਼ਪ ਵਿੱਚ ਤਬਦੀਲੀ ਕੀਤੇ ਜਾਣ ਦੀ ਲੋੜ ਹੈ,ਹਾਕੀ ਨੋਵਾ ਸਕੋਸ਼ੀਆ ਦਾ ਤਾਂ ਇੱਥੋਂ ਤੱਕ ਕਹਿਣਾ ਹੈ ਕਿ ਹਾਕੀ ਕੈਨੇਡਾ ਦੀ ਸੀਨੀਅਰ ਲੀਡਰਸਿ਼ਪ ਤੋਂ ਉਨ੍ਹਾਂ ਦਾ ਭਰੋਸਾ ਉੱਠ ਚੁੱਕਿਆ ਹੈ,ਹਾਕੀ ਨੋਵਾ ਸਕੋਸ਼ੀਆ ਨੇ 2022-23 ਸੀਜ਼ਨ ਲਈ ਹਾਕੀ ਕੈਨੇਡਾ ਨੂੰ ਦਿੱਤੀ ਜਾਣ ਵਾਲੀ ਫੰਡਿੰਗ ਵਿੱਚ ਕਟੌਤੀ ਕਰਨ ਦੀ ਵੀ ਪੁਸ਼ਟੀ ਕੀਤੀ ਹੈ।
ਜਦੋਂ ਤੋਂ ਇਹ ਖਬਰ ਸਾਹਮਣੇ ਆਈ ਹੈ ਕਿ ਹਾਕੀ ਕੈਨੇਡਾ (Hockey Canada) ਦੀ ਰਜਿਸਟ੍ਰੇਸ਼ਨ ਫੀਸ ਨਾਲ ਜਿਨਸੀ ਹਮਲੇ ਦੇ ਦੋਸ਼ਾਂ ਵਾਲੇ ਬਹੁਕਰੋੜੀ ਮਾਮਲੇ ਲਈ ਸੈਟਲਮੈਂਟ ਦੀ ਅਦਾਇਗੀ ਕੀਤੀ ਜਾਵੇਗੀ, ਉਦੋਂ ਤੋਂ ਹੀ ਇਸ ਮਸਲੇ ਨੇ ਤੂਲ ਫੜ੍ਹਨਾ ਸੁ਼ਰੂ ਕਰ ਦਿੱਤਾ ਹੈ,ਪਰ ਵਾਰੀ ਵਾਰੀ ਕਾਰਵਾਈ ਕਰਨ ਦੀ ਮੰਗ ਦੇ ਬਾਵਜੂਦ ਹਾਕੀ ਕੈਨੇਡਾ ਵੱਲੋਂ ਲੀਡਰਸਿ਼ਪ ਵਿੱਚ ਤਬਦੀਲੀ ਕਰਨ ਦੇ ਕਿਸੇ ਵੀ ਤਰ੍ਹਾਂ ਦੇ ਸੰਕੇਤ ਦੀ ਕਮੀ ਕਾਰਨ ਮਾਮਲਾ ਹੋਰ ਉਲਝ ਗਿਆ ਹੈ,ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਨੇ ਵੀਰਵਾਰ ਨੂੰ ਇਹ ਆਖਿਆ ਕਿ ਜੇ ਹਾਕੀ ਕੈਨੇਡਾ ਦੀ ਇਸ ਕੌਮੀ ਜਥੇਬੰਦੀ ਨੇ ਕਾਰਵਾਈ ਕਰਨ ਦੀ ਮੰਗ ਵੱਲ ਕੋਈ ਧਿਆਨ ਨਾ ਕੀਤਾ ਤਾਂ ਆਰਗੇਨਾਈਜ਼ੇਸ਼ਨ ਨੂੰ ਬਦਲਿਆ ਵੀ ਜਾ ਸਕਦਾ ਹੈ,ਇਸ ਦੌਰਾਨ ਹਾਕੀ ਕੈਨੇਡਾ ਦੇ ਇਸ ਢੁਲਮੁਲ ਰਵੱਈਏ ਕਾਰਨ ਇਸ ਦੇ ਸਪਾਂਸਰ ਜਿਨ੍ਹਾਂ ਵਿੱਚ ਟਿੰਮ ਹਾਰਟਨਜ਼, ਸੈ਼ਵਰਲੇ ਕੈਨੇਡਾ, ਸਕੋਸ਼ੀਆ ਬੈਂਕ, ਟੈਲਅਸ, ਸਕਿੱਪ ਦ ਡਿਸਿ਼ਜ਼ ਤੇ ਸੋਬੇਅਜ਼ ਵਰਗੀਆਂ ਕੰਪਨੀਆਂ ਸ਼ਾਮਲ ਹਨ, ਨੇ ਵੀ ਆਪਣੇ ਹੱਥ ਪਿੱਛੇ ਖਿੱਚ ਲਏ ਹਨ।