Punjab Today News Ca:- ਗੈਂਗਸਟਰ ਦੀਪਕ ਟੀਨੂੰ ਫਰਾਰ ਮਾਮਲੇ (Gangster Deepak Tinu Absconding Case) ਵਿਚ ਮਾਨਸਾ ਪੁਲਿਸ (Mansa Police) ਵੱਲੋਂ ਗ੍ਰਿਫਤਾਰ ਕੀਤੇ ਗਏ ਸਾਬਕਾ ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ (Former CIA In-Charge Pritpal Singh) ਨੂੰ ਮੈਡੀਕਲ ਦੇ ਬਾਅਦ ਮਾਨਸਾ ਕੋਰਟ ਵਿਚ ਪੇਸ਼ ਕੀਤਾ ਗਿਆ ਜਿਥੇ ਮਾਣਯੋਗ ਅਦਾਲਤ ਨੇ ਪ੍ਰਿਤਪਾਲ ਸਿੰਘ ਨੂੰ ਨਿਆਇਕ ਹਿਰਾਸਤ ਵਿਚ ਭੇਜਿਆ ਗਿਆ ਹੈ,ਬੀਤੇ ਦਿਨੀਂ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਕੁਲਦੀਪ ਸਿੰਘ, ਰਾਜਵੀਰ ਸਿੰਘ ਤੇ ਰਾਜਿੰਦਰ ਸਿੰਘ ਨੂੰ ਵੀ ਮੈਡੀਕਲ ਜਾਂਚ (Medical Examination) ਦੇ ਬਾਅਦ ਅਦਾਲਤ ਵਿਚ ਪੇਸ਼ ਕੀਤਾ ਗਿਆ।
ਜਿਥੇ ਮਾਣਯੋਗ ਅਦਾਲਤ ਨੇ ਉਨ੍ਹਾਂ ਨੂੰ 19 ਅਕਤੂਬਰ ਤੱਕ 7 ਦਿਨ ਦੇ ਪੁਲਿਸ ਰਿਮਾਂਡ (Police Remand) ‘ਤੇ ਭੇਜ ਦਿੱਤਾ ਹੈ,ਦੱਸ ਦੇਈਏ ਕਿ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਰਚਣ ਵਾਲਾ ਗੈਂਗਸਟਰ ਦੀਪਕ ਟੀਨੂੰ (Gangster Deepak Tinu) ਸ਼ਨੀਵਾਰ ਰਾਤ ਪੁਲਿਸ ਹਿਰਾਸਤ ‘ਚੋਂ ਫਰਾਰ ਹੋ ਗਿਆ,ਪੰਜਾਬ ਪੁਲਿਸ ਦੀ ਅਪਰਾਧ ਜਾਂਚ ਏਜੰਸੀ (CIA) ਦੀਪਕ ਨੂੰ ਕਪੂਰਥਲਾ (Kapurthala) ਤੋਂ ਮਾਨਸਾ ਲੈ ਕੇ ਜਾ ਰਹੀ ਸੀ,ਸ ਦੌਰਾਨ ਦੀਪਕ ਰਾਤ 11 ਵਜੇ ਫਰਾਰ ਹੋ ਗਿਆ,ਉਹ ਮੂਸੇਵਾਲਾ ਕਤਲ ਕਾਂਡ (Moosewala Murder Case) ਦੇ ਇੱਕ ਹੋਰ ਦੋਸ਼ੀ ਲਾਰੈਂਸ ਦਾ ਗੁੰਡਾ ਹੈ,ਦਰਅਸਲ, ਸੀਆਈਏ ਟੀਮ (CIA Team) ਦੀ ਵੱਡੀ ਲਾਪਰਵਾਹੀ ਕਾਰਨ ਦੀਪਕ ਨੂੰ ਬਚਣ ਦਾ ਮੌਕਾ ਮਿਲਿਆ।