
Ottawa, (Punjab Today News Ca):- ਕੈਲਗਰੀ (Calgary) ਤੋ ਕੰਸਰਵੇਟਿਵ ਐਮ ਪੀ ਜਸਰਾਜ ਸਿੰਘ ਹੱਲਣ (Conservative MP Jasraj Singh Hallan) ਨੂੰ ਕੰਸਰਵੇਟਿਵ ਆਗੂ ਪੀਅਰੇ ਪੋਲੀਵਰ (Conservative Leader Pierre Polivar) ਵਲੋ ਸ਼ੈਡੋ ਵਿੱਤ ਮੰਤਰੀ (Shadow Finance Minister) ਐਲਾਨਿਆ ਗਿਆ ਹੈ,ਆਪਣੀ ਇਸ ਨਿਯੁਕਤੀ ਉਪਰ ਖੁਸ਼ੀ ਪ੍ਰਗਟ ਕਰਦਿਆਂ ਜਸਰਾਜ ਸਿੰਘ ਹੱਲਣ (Jasraj Singh Hallan) ਨੇ ਪਾਰਟੀ ਆਗੂ ਪੋਲੀਵਰ ਵਲੋ ਉਹਨਾਂ ਵਿਚ ਵਿਖਾਏ ਗਏ ਭਰੋਸੇ ਲਈ ਧੰਨਵਾਦ ਕੀਤਾ ਹੈ,ਉਹਨਾਂ ਕਿਹਾ ਕਿ ਉਹ ਇਸ ਜਿ਼ੰਮੇਵਾਰੀ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ।
ਉਹਨਾਂ ਪਾਰਟੀ ਆਗੂ ਦਾ ਸ਼ੁਕਰੀਆਂ ਕਰਦਿਆਂ ਉਹ ਦਿਨ ਯਾਦ ਕੀਤੇ ਜਦੋ ਉਹ 5 ਸਾਲ ਦੀ ਉਮਰ ਵਿਚ ਕੈਨੇਡਾ ਵਿਚ ਇਕ ਪ੍ਰਵਾਸੀ ਵਜੋ ਆਏ ਸਨ,ਉਹਨਾਂ ਸ਼ੁਰੂ ਦੇ ਸੰਘਰਸ਼ ਭਰੇ ਦਿਨਾਂ ਨੂੰ ਯਾਦ ਕੀਤਾ ਜਦੋ ਅਖਬਾਰਾਂ ਵੰਡਣ ਲਈ ਸਵੇਰੇ ਜਲਦੀ ਉੱਠਣਾ, ਸਕੂਲ ਜਾਣਾ ਅਤੇ ਫਿਰ ਹੋਰ ਕੰਮਾਂ ਵਿਚ ਮਾਤਾ ਪਿਤਾ ਤੇ ਭੈਣ ਭਰਾਵਾਂ ਦਾ ਸਹਿਯੋਗ ਦੇਣਾ,ਵਾਹਿਗੁਰੂ ਦੀ ਕਿਰਪਾ ਨਾਲ ਸਖਤ ਮਿਹਨਤ ਕਰਦਿਆਂ ਅਕਾਊਂਟਸ ਵਿਚ ਉਚ ਵਿਦਿਆ ਪ੍ਰਾਪਤ ਕੀਤੀ ਤੇ ਆਪਣਾ ਸਫਲ ਕਾਰੋਬਾਰ ਚਲਾਇਆ।
ਉਹਨਾਂ ਇਕ ਬਿਆਨ ਵਿਚ ਕਿਹਾ ਹੈ ਕਿ ਅੱਜ ਮੈਂ ਕੈਲਗਰੀ ਫੋਰੈਸਟ ਲਾਅਨ (Calgary Forest Lawn) ਦੇ ਲੋਕਾਂ ਦਾ ਸੰਸਦ ਮੈਂਬਰ ਅਤੇ ਹੁਣ ਸ਼ੈਡੋ ਵਿਤ ਮੰਤਰੀ ਵਜੋਂ ਨੁਮਾਇੰਦਗੀ ਕਰਨ ਲਈ ਖੁਸ਼ ਹਾਂ,ਉਹਨਾਂ ਆਸ ਪ੍ਰਗਟ ਕੀਤੀ ਕਿ ਕੈਨੇਡਾ (Canada) ਵਿਚ ਅਗਲੀ ਸਰਕਾਰ ਪੋਲੀਵਰ ਦੀ ਅਗਵਾਈ ਹੇਠ ਬਣੇਗੀ ਤੇ ਉਹ ਇਕ ਯੋਗ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਕੈਨੇਡਾ (Canada) ਨੂੰ ਬੁਲੰਦੀਆਂ ਵੱਲ ਲਿਜਾਣ ਲਈ ਯੋਗਦਾਨ ਪਾਉਣ ਲਈ ਉਤਸ਼ਾਹਿਤ ਹਨ।