Mohali,(Punjab Today News Ca):- ਮੋਹਾਲੀ ਅਦਾਲਤ ਨੇ ਵਿਜੀਲੈਂਸ ਬਿਊਰੋ (Vigilance Bureau) ਵੱਲੋਂ ਗ੍ਰਿਫ਼ਤਾਰ ਏਆਈਜੀ ਆਸ਼ੀਸ਼ ਕਪੂਰ (AIG Ashish Kapoor) ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਉੱਤੇ ਦਿੱਤਾ,ਵਿਜੀਲੈਂਸ ਨੇ ਉਸਦੇ ਹੋਰ ਪੁਲਿਸ ਰਿਮਾਂਡ ਦੀ ਮੰਗ ਨਹੀਂ ਕੀਤੀ,ਆਸ਼ੀਸ਼ ਕਪੂਰ ਵੱਲੋਂ ਕੀਤੀ ਅਪੀਲ ਨੂੰ ਸਵੀਕਾਰ ਕਰਦਿਆਂ ਅਦਾਲਤ ਨੇ ਉਸਨੂੰ ਰੋਪੜ ਦੀ ਥਾਂ ਪਟਿਆਲਾ ਜੇਲ੍ਹ (Patiala Jail) ਵਿਚ ਭੇਜਣ ਦਾ ਫੈਸਲਾ ਸੁਣਾਇਆ,ਦੱਸ ਦੇਈਏ ਕਿ ਅਸ਼ੀਸ਼ ਕਪੂਰ ਖਿਲਾਫ ਸਾਲ 2019 ‘ਚ ਜ਼ੀਰਕਪੁਰ ਥਾਣੇ ‘ਚ ਮਾਮਲਾ ਦਰਜ ਕੀਤਾ ਗਿਆ ਸੀ,ਸਾਬਕਾ ਆਈਪੀਐਸ ਕੁੰਵਰ ਵਿਜੇ ਪ੍ਰਤਾਪ ਸਿੰਘ (Former IPS Kunwar Vijay Pratap Singh) ਨੇ ਆਪਣੀ ਜਾਂਚ ਵਿੱਚ ਆਸ਼ੀਸ਼ ਕਪੂਰ ਨੂੰ ਦੋਸ਼ੀ ਪਾਇਆ ਸੀ ਪਰ ਉਸ ਵੇਲੇ ਦੀ ਕੈਪਟਨ ਸਰਕਾਰ ਦੌਰਾਨ ਕਪੂਰ ਵਿਜੀਲੈਂਸ ਬਿਊਰੋ (Vigilance Bureau) ਵਿੱਚ ਤਾਇਨਾਤ ਸੀ।