spot_img
Friday, April 19, 2024
spot_img
spot_imgspot_imgspot_imgspot_img
Homeਪੰਜਾਬਪੰਜਾਬ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਚੋਣ ‘ਚ ‘ਆਪ’ ਦੀ ਇਤਿਹਾਸਕ ਜਿੱਤ,Ayush Khatkar ਬਣੇ...

ਪੰਜਾਬ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਚੋਣ ‘ਚ ‘ਆਪ’ ਦੀ ਇਤਿਹਾਸਕ ਜਿੱਤ,Ayush Khatkar ਬਣੇ ਪ੍ਰਧਾਨ

PUNJAB TODAY NEWS CA:-

CHANDIGARH,(AZAD SOCH NEWS):-  ਪੰਜਾਬ ਦੀ ਤਰ੍ਹਾਂ ਚੰਡੀਗੜ੍ਹ (Chandigarh) ਵਿੱਚ ਵੀ ਆਮ ਆਦਮੀ ਪਾਰਟੀ (Aam Aadmi Party) ਨੇ ਸਾਰਿਆਂ ਦਾ ਕੀਤਾ ਸੂਪੜਾ ਸਾਫ਼,ਪੀ ਯੂ ਚੋਣਾਂ (PU Elections) ਵਿੱਚ ‘ਆਪ’ ਨੇ ਇਤਿਹਾਸਕ ਜਿੱਤ ਹਾਸਲ ਕੀਤੀ ਹੈ,CYSS (AAP) ਦੀ ਸਟੂਡੈਂਟਸ ਪਾਰਟੀ (Students Party) ਨੇ ਪੰਜਾਬ ਯੂਨੀਵਰਸਿਟੀ,ਚੰਡੀਗੜ੍ਹ (Punjab University,Chandigarh) ਚੋਣਾਂ ਜਿੱਤ ਲਈਆਂ ਹਨ,ਆਯੂਸ਼ ਖਟਕੜ (Ayush Khatkar) ਨੂੰ ਪ੍ਰਧਾਨ ਬਣਾਇਆ ਗਿਆ ਹੈ।

ਕੈਬਨਿਟ ਮੰਤਰੀ ਮੀਤ ਹੇਅਰ (Cabinet Minister Meet Hare) ਨੇ ਆਯੂਸ਼ ਖਟਕੜ (Ayush Khatkar) ਨੂੰ ਪ੍ਰਧਾਨ ਚੁਣੇ ਜਾਣ ‘ਤੇ ਵਧਾਈ ਦਿੱਤੀ,ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ ਪੰਜਾਬ ਯੂਨੀਵਰਸਿਟੀ (Punjab University) ਵਿਦਿਆਰਥੀ ਚੋਣਾਂ ਵਿਚ ਆਪ ਦੇ ਵਿਦਿਆਰਥੀ ਵਿੰਗ ਸੀ. ਵਾਈ. ਐੱਸ. ਐੱਸ. (Student Wing C. Y. S. S.) ਦੀ ਵੱਡੀ ਜਿੱਤ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ (Arvind Kejriwal) ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਦੀਆਂ ਨੀਤੀਆਂ ਦੀ ਜਿੱਤ ਹੈ। ਨੌਜਵਾਨਾਂ ਨੇ ਭਾਜਪਾ ਦੀ ਫਿਰਕੂ ਸੋਚ ਤੇ ਆਪ੍ਰੇਸ਼ਨ ਲੌਟਸ (Operation Lots) ਨੂੰ ਰੱਦ ਕੀਤਾ।

CYSS ਨੂੰ ਸਭ ਤੋਂ ਵੱਧ 2471 ਵੋਟਾਂ ਮਿਲੀਆਂ,ਪੀਯੂ (PU) ਦੇ ਵਿਦਿਆਰਥੀ ਕੇਂਦਰ ਵਿੱਚ ਜਿੱਤ ਦਾ ਜਸ਼ਨ ਮਨਾ ਰਹੇ ਹਨ। CYSS ਦੇ ਸਮਰਥਕ ਨਵੇਂ ਪ੍ਰਧਾਨ ਆਯੂਸ਼ ਖਟਕੜ (Ayush Khatkar) ਨੂੰ ਮੋਢਿਆਂ ‘ਤੇ ਚੁੱਕ ਕੇ ਖੁਸ਼ੀ ਦਾ ਇਜ਼ਹਾਰ ਕਰ ਰਹੇ ਹਨ,ਪੀਯੂ (PU) ਵਿੱਚ ਪ੍ਰਧਾਨਗੀ ਅਹੁਦੇ ਲਈ 8 ਉਮੀਦਵਾਰ ਮੈਦਾਨ ‘ਚ ਹਨ,ਪੀਯੂ ਕੈਂਪਸ (PU Campus) ਵਿੱਚ ਕੁੱਲ 169 ਪੋਲਿੰਗ ਬੂਥ ਬਣਾਏ ਗਏ ਸਨ,78 ਵਿਭਾਗਾਂ ਵਿੱਚ ਵੋਟਿੰਗ ਹੋਈ,ਪੀਯੂ ਕੈਂਪਸ (PU Campus) ਅਤੇ ਸਿਟੀ ਕਾਲਜਾਂ ‘ਚ ਨਵੀਆਂ ਵਿਦਿਆਰਥੀ ਕੌਂਸਲਾਂ ਦੇ ਗਠਨ ਲਈ ਵੋਟਿੰਗ ਸਵੇਰੇ 9.30 ਵਜੇ ਸ਼ੁਰੂ ਹੋਈ ਤੇ ਦੁਪਹਿਰ 1 ਵਜੇ ਤਕ ਜਾਰੀ ਰਹੀ,ਇਸ ਤੋਂ ਬਾਅਦ ਕਾਲਜਾਂ ‘ਚ ਵੋਟਾਂ ਦੀ ਗਿਣਤੀ ਤੋਂ ਬਾਅਦ ਨਤੀਜੇ ਐਲਾਨ ਦਿੱਤੇ ਗਏ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments