Surrey,(Punjab Today News Ca):- ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਨੇ ਅੱਜ ਇਥੇ ਇਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਕੈਨੇਡਾ ਦੇ ਅੰਦਰ ਹੈਂਡਗੰਨ ਦੀ ਵਿਕਰੀ,ਖਰੀਦ ਜਾਂ ਟ੍ਰਾਂਸਫਰ ‘ਤੇ ਪਾਬੰਦੀ ਲਗਾਉਣ ਵਾਲਾ ਕਨੂੰਨ ਅੱਜ ਸ਼ੁਕਰਵਾਰ ਤੋ ਲਾਗੂ ਹੋ ਜਾਵੇਗਾ,ਪ੍ਰਧਾਨ ਮੰਤਰੀ ਵਲੋ ਕੈਨੇਡਾ ਵਿਚ ਗੰਨ ਹਿੰਸਾ ਨਾਲ ਨਜਿੱਠਣ ਦੀ ਯੋਜਨਾ ਦੇ ਹਿੱਸੇ ਵਜੋਂ 40 ਸਾਲਾਂ ਵਿੱਚ ਦੇਸ਼ ਦੇ ਸਭ ਤੋਂ ਸਖਤ ਬੰਦੂਕ ਨਿਯੰਤਰਣ ਉਪਾਵਾਂ ਨੂੰ ਲਾਗੂ ਕਰਨ ਵਾਲੇ ਪ੍ਰਸਤਾਵਿਤ ਕਾਨੂੰਨ ਦੇ ਨਾਲ ਮਈ ਮਹੀਨੇ ਵਿੱਚ ਹੈਂਡਗੰਨ ਫ੍ਰੀਜ਼ ਦਾ ਐਲਾਨ ਕੀਤਾ ਗਿਆ ਸੀ।
ਸਰੀ (Surrey) ਵਿਚ ਇੱਕ ਨਿਊਜ਼ ਕਾਨਫਰੰਸ ਦੌਰਾਨ ਉਹਨਾਂ ਨਾਲ ਗੰਨ ਹਿੰਸਾ ਪੀੜਤ ਪਰਿਵਾਰਕ ਮੈਂਬਰ, ਪਬਲਿਕ ਸੇਫਟੀ ਮਨਿਸਟਰ ਮਾਰਕੋ ਮੈਂਡੀਸੀਨੋ, ਐਮ ਪੀ ਰਣਦੀਪ ਸਿੰਘ ਸਰਾਏ, ਐਮ ਪੀ ਸੁੱਖ ਧਾਲੀਵਾਲ, ਐਮ ਪੀ ਪਰਮ ਬੈਂਸ ਤੇ ਹੋਰ ਹਾਜ਼ਰ ਸਨ,ਟਰੂਡੋ ਨੇ ਅੱਗੇ ਕਿਹਾ, “ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਗੰਨ ਹਿੰਸਾ ਵਧਦੀ ਜਾ ਰਹੀ ਹੈ, ਇਸ ਉਪਰ ਰੋਕ ਲਗਾਉਣ ਦੀ ਸਾਡੀ ਜ਼ਿੰਮੇਵਾਰੀ ਹੈ।
ਕੈਨੇਡੀਅਨ ਪਬਲਿਕ ਸੇਫਟੀ ਮੰਤਰੀ ਮਾਰਕੋ ਮੇਂਡੀਸੀਨੋ (Canadian Public Safety Minister Marco Mendicino) ਨੇ ਇਸ ਨੂੰ ਕੈਨੇਡਾ ਵਿੱਚ ਗੰਨ ਹਿੰਸਾ ਖਿਲਾਫ ਸਭ ਤੋਂ ਮਹੱਤਵਪੂਰਨ ਕਾਰਵਾਈ ਦੱਸਿਆ,ਕੈਨੇਡਾ ਵਿੱਚ ਅਮਰੀਕਾ ਨਾਲੋਂ ਸਖ਼ਤ ਗੰਨ ਕਾਨੂੰਨ ਹਨ,ਪਰ ਕੈਨੇਡੀਅਨ ਲਾਇਸੈਂਸ ਨਾਲ ਹਥਿਆਰ ਰੱਖ ਸਕਦੇ ਹਨ,ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਦੀ ਸੱਤਾਧਾਰੀ ਲਿਬਰਲ ਸਰਕਾਰ ਨੇ ਗੰਨ ਹਿੰਸਾ ਖਿਲਾਫ ਬਿੱਲ C-21 ਪੇਸ਼ ਲਿਆਂਦਾ ਸੀ।