
PUNJAB TODAY NEWS CA:- ਦੁਨੀਆ ਦੇ ਸਭ ਤੋਂ ਅਮੀਰ ਏਲਨ ਮਸਕ (Elon Musk) ਨੇ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ (Social Media Platform Twitter) ਵਿਚ ਵੱਡੇ ਪੈਮਾਨੇ ‘ਤੇ ਛਾਂਟੀ ਦੀ ਯੋਜਨਾ ਬਣਾਈ ਹੈ,ਰਿਪੋਰਟ ਮੁਤਾਬਕ ਜੇਕਰ ਟਵਿੱਟਰ ਦੀ ਕਮਾਨ ਏਲਨ ਮਸਕ (Elon Musk) ਦੇ ਹੱਥ ਆਉਂਦੀ ਹੈ ਤਾਂ ਕੰਪਨੀ ਦੇ 75 ਫੀਸਦੀ ਮੁਲਾਜ਼ਮਾਂ ਦੀ ਛੁੱਟੀ ਹੋ ਸਕਦੀ ਹੈ,ਕੰਪਨੀ ਵਿਚ ਹਾਲ ਦੀ ਘੜੀ 7500 ਮੁਲਾਜ਼ਮ ਕੰਮ ਕਰਦੇ ਹਨ,ਏਲਨ ਮਸਕ (Elon Musk) ਨੇ ਟਵਿੱਟਰ ਦੇ ਸੰਭਾਵਿਤ ਇਨਵੈਸਟਰਸ (Investors) ਨੂੰ ਆਪਣੀ ਇਸ ਯੋਜਨਾ ਬਾਰੇ ਦੱਸਿਆ ਹੈ,ਟਵਿੱਟਰ ਤੇ ਏਲਨ ਮਸਕ (Elon Musk) ਦੇ ਪ੍ਰਤੀਨਿਧੀਆਂ ਨੇ ਇਸ ‘ਤੇ ਤਤਕਾਲ ਕੋਈ ਟਿੱਪਣੀ ਨਹੀਂ ਕੀਤੀ।
ਟਵਿੱਟਰ (Twitter) ਵਿਚ ਪਹਿਲਾਂ ਤੋਂ ਹੀ ਛਾਂਟੀ ਦੀ ਗੱਲ ਕਹੀ ਜਾ ਰਹੀ ਹੈ ਪਰ ਏਲਨ ਮਸਕ (Elon Musk) ਦੀ ਯੋਜਨਾ ਵੱਡੇ ਪੈਮਾਨੇ ‘ਤੇ ਮੁਲਾਜ਼ਮਾਂ ਨੂੰ ਕੱਢਣ ਦੀ ਹੈ,ਏਲਨ ਮਸਕ ਪਹਿਲਾਂ ਵੀ ਕੰਪਨੀ ਵਿਚ ਛਾਂਟੀ ਦੀ ਗੱਲ ਕਹਿ ਚੁੱਕੇ ਹਨ,ਜਦੋਂ ਮਸਕ ਤੇ ਟਵਿੱਟਰ ਵਿਚ ਡੀਲ ਲਈ ਗੱਲਬਾਤ ਸ਼ੁਰੂ ਹੋਈ ਸੀ ਤਾਂ ਅਜਿਹੀਆਂ ਖਬਰਾਂ ਉਡੀਆਂ ਸਨ ਕਿ ਸਾਰੇ ਲੈਵਲ ‘ਤੇ ਮੁਲਾਜ਼ਮਾਂ ਦ ਛੁੱਟੀ ਹੋ ਸਕਦੀ ਹੈ,ਟਵਿੱਟਰ ਮੈਨੇਜਮੈਂਟ (Twitter Management) ਨੇ ਖਰਚ ਵਿਚ 80 ਕਰੋੜ ਡਾਲਰ ਦੀ ਕਟੌਤੀ ਦੀ ਯੋਜਨਾ ਤਿਆਰ ਕੀਤੀ ਹੈ,ਏਲਨ ਮਸਕ (Elon Musk) ਨੇ ਅਪ੍ਰੈਲ ਵਿਚ ਟਵਿੱਟਰ (Twitter) ਨੂੰ ਖਰੀਦਣ ਲਈ 44 ਅਰਬ ਡਾਲਰ ਦਾ ਆਫਰ ਦਿੱਤਾ ਸੀ ਪਰ ਇਸ ਦੇ ਬਾਅਦ ਉਹ ਆਪਣੀ ਗੱਲ ਤੋਂ ਮੁਕਰ ਗਏ।
ਇਸ ਦੇ ਪਿੱਛੇ ਉਨ੍ਹਾਂ ਨੇ ਤਰਕ ਦਿੱਤਾ ਸੀ ਕਿ ਟਵਿੱਟਰ ਫਰਜ਼ੀ ਅਕਾਊਂਟਸ (Twitter Fake Accounts) ਦੀ ਜਾਣਕਾਰੀ ਨਹੀਂ ਦੇ ਰਿਹਾ ਹੈ,ਇਸ ਦੇ ਬਾਅਦ ਟਵਿੱਟਰ (Twitter) ਨੇ ਏਲਨ ਮਸਕ (Elon Musk) ਨੂੰ ਕੋਰਟ ਵਿਚ ਘਸੀਟਿਆ ਸੀ,ਜੱਜ ਨੇ ਦੋਵੇਂ ਪੱਖਾਂ ਨੂੰ 28 ਅਕਤੂਬਰ ਤੱਕ ਆਪਸ ਵਿਚ ਮਾਮਲਾ ਸੁਲਝਾਉਣ ਨੂੰ ਕਿਹਾ ਹੈ,ਜੇਕਰ ਅਜਿਹਾ ਨਹੀਂ ਹੁੰਦਾ ਤਾਂ ਨਵੰਬਰ ਵਿਚ ਇਸ ਦੀ ਸੁਣਵਾਈ ਸ਼ੁਰੂ ਹੋ ਜਾਵੇਗੀ,ਇਸ ਦਰਮਿਆਨ ਏਲਨ ਮਸਕ (Elon Musk) ਨੇ ਫਿਰ ਤੋਂ ਟਵਿੱਟਰ (Twitter) ਨੂੰ ਖਰੀਦਣ ਦੀ ਪੇਸ਼ਕਸ਼ ਕੀਤੀ ਹੈ,ਏਲਨ ਮਸਕ ਨੇ 54.20 ਡਾਲਰ ਪ੍ਰਤੀ ਸ਼ੇਅਰ ਦੇ ਭਾਅ ‘ਤੇ ਇਹ ਆਫਰ ਦਿੱਤਾ ਹੈ।