
Toronto October 28, 2022 , (PUNJAB TODAY NEWS CA):- ਦਸਤਾਰ ਬੰਨ੍ਹਣ ਵਾਲੀ ਪਹਿਲੀ ਸਿੱਖ ਔਰਤ ਨੇ ਇੱਕ ਹੋਰ ਇਤਿਹਾਸ ਰਚਿਆ ਹੈ,ਉਹ ਹੁਣ ਕੈਨੇਡਾ ਵਿੱਚ ਕੌਂਸਲਰ (Councilor) ਦੀ ਚੋਣ ਜਿੱਤ ਗਈ ਹੈ ਅਤੇ ਉਸ ਨੇ 40 ਪੰਜਾਬੀਆਂ ਨੂੰ ਹਰਾ ਕੇ ਇਹ ਮੁਕਾਮ ਹਾਸਲ ਕੀਤਾ ਹੈ,ਦਰਅਸਲ,ਭਾਰਤੀ ਮੂਲ ਦੀ ਇਹ ਔਰਤ ਕੈਨੇਡਾ ਵਿਚ ਰਹਿੰਦੀ ਹੈ ਅਤੇ ਬਰੈਂਪਟਨ ਸਿਟੀ (City of Brampton) ਵਿਚ ਸਿਹਤ ਕਰਮਚਾਰੀ ਦੀ ਪੋਸਟ ‘ਤੇ ਹੈ,ਹੁਣ ਉਹ ਪੱਗ ਬੰਨ੍ਹਣ ਵਾਲੀ ਪਹਿਲੀ ਮਹਿਲਾ ਵੀ ਬਣ ਗਈ ਹੈ,ਜਿਸ ਨੇ ਇਹ ਅਹੁਦਾ ਜਿੱਤਿਆ ਹੈ।
ਔਰਤ ਦਾ ਨਾਂ ਨਵਜੀਤ ਕੌਰ ਹੈ ਅਤੇ ਤਿੰਨ ਬੱਚਿਆਂ ਦੀ ਮਾਂ ਹੈ,ਉਹ ਬਰੈਂਪਟਨ ਸਿਟੀ (City of Brampton) ਦੇ ਵਾਰਡ 2 ਅਤੇ 6 ਤੋਂ ਕੌਂਸਲਰ ਦੇ ਅਹੁਦੇ ਲਈ ਮਿਉਂਸਪਲ ਚੋਣਾਂ (Municipal Elections) ਵਿੱਚ ਮੈਦਾਨ ਵਿੱਚ ਸੀ,ਉਸ ਦੇ ਨਾਲ ਪੰਜਾਬੀ ਭਾਈਚਾਰੇ ਦੇ 40 ਹੋਰ ਲੋਕ ਵੀ ਇਸ ਅਹੁਦੇ ਲਈ ਉਮੀਦਵਾਰ ਸਨ, ਪਰ ਉਹ ਸਭ ਤੋਂ ਵੱਧ 28.85 ਫੀਸਦੀ ਵੋਟਾਂ ਹਾਸਲ ਕਰਕੇ ਜੇਤੂ ਰਹੇ,ਨਵਜੀਤ ਕੌਰ ਨੇ ਜਰਮੇਨ ਚੈਂਬਰਜ਼ ਨੂੰ ਹਰਾਇਆ,ਜੋ ਬਰੈਂਪਟਨ ਵੈਸਟ (Brampton West) ਲਈ ਕੰਜ਼ਰਵੇਟਿਵ ਪਾਰਟੀ (Conservative Party) ਦੀ ਐਮਪੀ ਉਮੀਦਵਾਰ ਸੀ।