spot_img
Friday, April 19, 2024
spot_img
spot_imgspot_imgspot_imgspot_img
HomeUncategorizedAmritsar ਸਥਿਤ ਗੋਪਾਲ ਮੰਦਿਰ ਦੇ ਬਾਹਰ ਸ਼ਿਵ ਸੈਨਾ ਆਗੂ ਸੁਧੀਰ ਸੂਰੀ ‘ਤੇ...

Amritsar ਸਥਿਤ ਗੋਪਾਲ ਮੰਦਿਰ ਦੇ ਬਾਹਰ ਸ਼ਿਵ ਸੈਨਾ ਆਗੂ ਸੁਧੀਰ ਸੂਰੀ ‘ਤੇ ਜਾਨਲੇਵਾ ਹਮਲਾ,ਹੋਈ ਮੌਤ

Punjab Today News Ca:- 

Amritsar,(Punjab Today News Ca):-  ਅੰਮ੍ਰਿਤਸਰ ਸਥਿਤ ਗੋਪਾਲ ਮੰਦਿਰ (Gopal Temple In Amritsar) ਦੇ ਬਾਹਰ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਨੂੰ ਗੋਲੀ ਵੱਜਣ ਨਾਲ ਉਨ੍ਹਾਂ ਦੀ ਮੌਤ ਹੋ ਗਈ ਹੈ,ਦੱਸਿਆ ਜਾ ਰਿਹਾ ਕਿ ਇਸ ਹਮਲੇ ਵਿੱਚ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ ਤੇ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ,ਇਸ ਹਮਲੇ ਦੀ ਇੱਕ ਵੀਡੀਓ ਵੀ ਸਾਹਮਣੇ ਆ ਚੁੱਕੀ ਹੈ,ਵੀਡੀਓ ਵਿੱਚ ਵੇਖਿਆ ਜਾ ਸਕਦਾ ਵੀ ਗੋਲੀ ਸੂਰੀ ਦੇ ਸੱਜੀ ਬਾਂਹ ‘ਚ ਵੱਜੀ,ਜਿਸ ਤੋਂ ਬਾਅਦ ਸੂਰੀ ਜ਼ਮੀਨ ‘ਤੇ ਡਿੱਗ ਗਏ।

ਦੱਸਿਆ ਜਾ ਰਿਹਾ ਕਿ ਸੂਰੀ ਨੂੰ ਤੁਰੰਤ ਅਸਕੋਰਟ ਹਸਪਤਾਲ (Escort Hospital) ਵਿਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਸੂਰੀ ਨੂੰ ਮ੍ਰਿਤਕ ਐਲਾਨ ਦਿੱਤਾ ਹੈ,ਸੈਨਾ ਵਰਕਰਾਂ ਦਾ ਕਹਿਣਾ ਕਿ ਸੁਧੀਰ ਸੂਰੀ ਨੂੰ ਪਿਛਲੇ ਲੰਬੇ ਸਮੇਂ ਤੋਂ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ ਜਿਸਦੀ ਸਾਰੀ ਜਾਣਕਾਰੀ ਪੰਜਾਬ ਸਰਕਾਰ (Punjab Govt), ਡੀਜੀਪੀ ਪੰਜਾਬ ਨੂੰ ਲਗਾਤਾਰ ਦਿੱਤੀ ਗਈ ਸੀ।

ਫਾਇਰਿੰਗ (Firing) ਦੀ ਘਟਨਾ ਤੋਂ ਬਾਅਦ ਇਲਾਕੇ ‘ਚ ਤੁਰੰਤ ਹਫੜਾ-ਦਫੜੀ ਮੱਚ ਗਈ,ਨਾਲ ਆਏ ਸ਼ਿਵ ਸੈਨਾ ਕਾਰਕੁੰਨਾਂ ਨੇ ਜਿੱਥੇ ਸੂਰੀ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਉੱਥੇ ਹੀ ਪਿੱਛੋਂ ਦੀ ਫਾਇਰਿੰਗ (Firing) ਦਾ ਸਿਸਿਲਾ ਜਾਰੀ ਸੀ,ਜਿਸ ਤੋਂ ਬਾਅਦ ਇੱਕ ਸ਼ਿਵ ਸੈਨਾ ਕਾਰਕੁੰਨ ਵੱਲੋਂ ਜਵਾਬੀ ਫਾਇਰਿੰਗ (Firing) ਵੀ ਕੀਤੀ ਗਈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments