asd
spot_img
Monday, July 15, 2024
spot_img
spot_imgspot_imgspot_imgspot_img
HomeਮਨੌਰੰਜਨSinger Sidhu Moosewala ਦਾ ਇਕ ਹੋਰ ਗੀਤ ਹੋਵੇਗਾ ਰਿਲੀਜ਼,‘VAAR’ ਕੱਲ੍ਹ 10 ਵਜੇ...

Singer Sidhu Moosewala ਦਾ ਇਕ ਹੋਰ ਗੀਤ ਹੋਵੇਗਾ ਰਿਲੀਜ਼,‘VAAR’ ਕੱਲ੍ਹ 10 ਵਜੇ ਹੋਵੇਗਾ ਰਿਲੀਜ਼

Punjab Today News Ca:-

Patiala,November 7, 2022,(Punjab Today News Ca):-  ਮਰਹੂਮ ਗਾਇਕ ਸਿੱਧੂ ਮੂਸੇਵਾਲਾ (Late Singer Sidhu Moosewala) ਦਾ ਗੀਤ ’ਵਾਰ’ ਭਲਕੇ 8 ਨਵੰਬਰ ਨੂੰ ਰਿਲੀਜ਼ ਕੀਤਾ ਜਾਵੇਗਾ,ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇਸਦੀ ਪੁਸ਼ਟੀ ਕੀਤੀ ਹੈ,ਮੂਸੇਵਾਲਾ ਦੇ ਕਤਲ ਤੋਂ ਬਾਅਦ ਇਹ ਰਿਲੀਜ਼ ਹੋਣ ਵਾਲਾ ਦੂਜਾ ਗੀਤ ਹੈ,ਇਸ ਤੋਂ ਪਹਿਲਾਂ ਗੀਤ ’ਐਸ ਵਾਈ ਐਲ’ (‘SYL’) ਰਿਲੀਜ਼ ਕੀਤਾ ਗਿਆ ਸੀ ਜਿਸਨੂੰ ਸਰਕਾਰ ਨੇ ਬੈਨ ਕਰ ਦਿੱਤਾ ਸੀ,ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Punjabi Singer Sidhu Moosewala) ਦੇ ਕਤਲ ਤੋਂ ਬਾਅਦ ਉਸਦਾ ਦੂਜਾ ਗੀਤ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ (Birth Anniversary of Guru Nanak Dev Ji) ਵਾਲੇ ਦਿਨ ਰਿਲੀਜ਼ ਹੋਣ ਜਾ ਰਿਹਾ ਹੈ,ਜਾਣਕਾਰੀ ਅਨੁਸਾਰ ਗੁਰੂ ਪਰਬ ਦੇ ਦਿਨ ਪਾਠ ਉਪਰੰਤ ਅਰਦਾਸ ਕਰਕੇ 10 ਵਜੇ ਗੀਤ ਰਿਲੀਜ਼ ਕੀਤਾ ਜਾਵੇਗਾ।

ਸਿੱਧੂ ਮੂਸੇਵਾਲਾ ( Sidhu Moosewala) ਦੇ ਕਤਲ ਤੋਂ ਬਾਅਦ ਰਿਲੀਜ਼ ਹੋਣ ਵਾਲਾ ਇਹ ਦੂਜਾ ਗੀਤ ਹੈ,ਸੋਸ਼ਲ ਮੀਡੀਆ ‘ਤੇ ਪਾਈ ਪੋਸਟ ਮੁਤਾਬਕ ਇਸ ਗੀਤ ਦਾ ਟਾਈਟਲ ‘ਵਾਰ’ ਰੱਖਿਆ ਗਿਆ ਹੈ,ਇਹ ਉਹਨਾਂ ਗੀਤਾਂ ਵਿੱਚੋਂ ਇੱਕ ਹੈ ਜਿਸਨੂੰ ਸਿੱਧੂ ਮੂਸੇਵਾਲਾ ਨੇ ਗਾਇਆ ਸੀ,ਪਰ ਰਿਲੀਜ਼ ਤੋਂ ਪਹਿਲਾਂ ਹੀ ਮਾਰ ਦਿੱਤਾ ਗਿਆ ਸੀ,ਸਰਦਾਰ ਹਰੀ ਸਿੰਘ ਨਲਵਾ (Sardar Hari Singh Nalwa) ਮਹਾਰਾਜਾ ਰਣਜੀਤ ਸਿੰਘ (Maharaja Ranjit Singh) ਦੇ ਫੌਜ ਮੁਖੀ ਸਨ।

ਮਹਾਨ ਲੜਾਕੂ ਹਰੀ ਸਿੰਘ ਨਲਵਾ (Sardar Hari Singh Nalwa) ਨੇ ਪਠਾਣਾਂ ਵਿਰੁੱਧ ਕਈ ਯੁੱਧਾਂ ਦੀ ਅਗਵਾਈ ਕੀਤੀ ਅਤੇ ਮਹਾਰਾਜਾ ਰਣਜੀਤ ਸਿੰਘ ਨੂੰ ਜਿੱਤ ਦਿਵਾਈ,ਹਰੀ ਸਿੰਘ ਨਲਵਾ ਨੂੰ ਭਾਰਤ ਦੇ ਸਰਵੋਤਮ ਯੋਧਿਆਂ ਵਿੱਚ ਸਥਾਨ ਦਿੱਤਾ ਜਾਂਦਾ ਹੈ,ਉਸ ਦੀ ਅਗਵਾਈ ਵਿਚ Kasur, Sialkot, Attock, Multan, Kashmir, Peshawar ਅਤੇ Jamrod ਦੀਆਂ ਲੜਾਈਆਂ ਜਿੱਤੀਆਂ ਗਈਆਂ ਸਨ,ਇਹ ਉਸਦੀ ਅਗਵਾਈ ਦੇ ਕਾਰਨ ਸੀ ਕਿ ਸਿੱਖ ਸਾਮਰਾਜ ਦੀ ਸਰਹੱਦ ਸਿੰਧ ਦਰਿਆ ਤੋਂ ਪਾਰ ਖੈਬਰ ਦੱਰੇ ਤੱਕ ਫੈਲ ਗਈ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments