Alberta,(Punjab Today News Ca):- ਕੈਨੇਡਾ ਦੇ ਸੂਬਾ ਅਲਬਰਟਾ (Province of Alberta) ਵਿਚ ਨਵੀਂ ਬਣੀ ਸਰਕਾਰ ਵਿਚ ਪੰਜਾਬੀ ਲੜਕੀ ਰਾਜਨ ਸਾਹਨੀ (Rajan Sahni) ਨੇ ਦੇਸ਼ ਦਾ ਮਾਣ ਵਧਾਇਆ ਹੈ,ਉਹ ਕੈਨੇਡਾ ਵਿਚ ਇਮੀਗ੍ਰੇਸ਼ਨ ਮੰਤਰੀ ਵਜੋਂ ਚੁਣੀ ਗਈ ਹੈ,ਰਾਜਨ ਸਾਹਨੀ ਨੂੰ ਇਮੀਗ੍ਰੇਸ਼ਨ ਤੇ ਮਲਟੀਕਲਚਰਲਿਜ਼ਮ ਮੰਤਰੀ (Minister of Multiculturalism) ਬਣਾਏ ਜਾਣ ਨਾਲ ਪੰਜਾਬੀ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ,ਰਾਜਨ ਸਾਹਨੀ (Rajan Sahni) ਦਾ ਨਾਂ ਜਲੰਧਰ ਜ਼ਿਲ੍ਹੇ ਦੇ ਪਿੰਡ ਵਡਾਲਾ ਵਿਚ ਹੋਇਆ ਸੀਤੇ ਉਹ ਲੰਮੇ ਸਮੇਂ ਤੋਂ ਆਪਣੇ ਮਾਤਾ-ਪਿਤਾ ਨਾਲ ਕੈਨੇਡਾ ਦੇ ਅਲਬਰਟਾ (Alberta) ਵਿਚ ਰਹਿਣ ਦੇ ਬਾਅਦ ਸਿਆਸਤ ਨਾਲ ਜੁੜੀ ਹੋਈ ਹੈ,ਜ਼ਿਕਰਯੋਗ ਹੈ ਕਿ ਉਹ ਅਲਬਰਟਾ (Alberta) ਦੇ ਮੁੱਖ ਮੰਤਰੀ ਦੀ ਦੌੜ ਵਿਚ ਸੀ ਪਰ ਉਹ ਪਿੱਛੇ ਰਹਿ ਗਈ ਤੇ ਡੇਨੀਅਲ ਸਮਿਥ ਮੁੱਖ ਮੰਤਰੀ ਅਹੁਦੇ ਦੀ ਦਾਅਵੇਦਾਰ ਬਣ ਗਈ,ਬਲਦੇਵ ਸਿੰਘ ਗਰੇਵਾਲ ਨੇ ਦੱਸਿਆ ਕਿ ਰਾਜਨ ਸਾਹਨੀ (Rajan Sahni) ਕੋਲ ਮਹੱਤਵਪੂਰਨ ਅਹੁਦਾ ਹੈ ਤੇ ਵਿਸ਼ੇਸ਼ ਤੌਰ ‘ਤੇ ਇਮੀਗ੍ਰੇਸ਼ਨ ਵਿਭਾਗ (Department of Immigration) ਹੋਣ ਕਾਰਨ ਉਨ੍ਹਾਂ ਦੇ ਸਮਰਥਨ ਨਾਲ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ।