asd
spot_img
Monday, October 14, 2024
spot_img
spot_imgspot_imgspot_imgspot_img
Homeਪੰਜਾਬ ਡੇਰਾ ਪ੍ਰੇਮੀ ਕਤਲ ‘ਤੇ ਮਾਨ ਸਰਕਾਰ ਸਖ਼ਤ,Chief Minister Bhagwant Mann ਨੇ ਸੱਦੀ...

 ਡੇਰਾ ਪ੍ਰੇਮੀ ਕਤਲ ‘ਤੇ ਮਾਨ ਸਰਕਾਰ ਸਖ਼ਤ,Chief Minister Bhagwant Mann ਨੇ ਸੱਦੀ ਹਾਈ ਲੈਵਲ ਮੀਟਿੰਗ

Kotakpura,(Punjab Today News Ca):- ਕੋਟਕਪੂਰਾ (Kotakpura) ਵਿੱਚ ਡੇਰਾ ਪ੍ਰੇਮੀ ਦਾ ਕਤਲ ਹੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਹਾਈ ਲੈਵਲ ਮੀਟਿੰਗ (High Level Meeting) ਸੱਦੀ ਹੈ,ਇਸ ਮੀਟਿੰਗ ਚ DGP ਤੇ ਸੀਨੀਅਰ ਅਫ਼ਸਰ ਸਾਮਿਲ ਹੋਣਗੇ,ਖਬਰਾਂ ਮੁਤਾਬਿਕ ਇਹ ਮੀਟਿੰਗ 12:30 ਵਜੇ ਮੁੱਖਮੰਤਰੀ ਰਿਹਾਇਸ਼ ਵਿਖੇ ਹੋਵੇਗੀ,ਜਾਣਕਾਰੀ ਲਈ ਦੱਸ ਦੇਈਏ ਅੱਜ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੀ ਅਣਪਛਾਤੇ ਬਾਈਕ ਸਵਾਰਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ,ਡੇਰਾ ਪ੍ਰੇਮੀ ਪ੍ਰਦੀਪ ਸਿੰਘ ਬਰਗਾੜੀ ਬੇਅਦਬੀ (Bargari Blasphemy) ਮਾਮਲੇ ਸਬੰਧੀ ਐਫਆਈਆਰ ਨੰਬਰ 63 ਵਿੱਚ ਨਾਮਜ਼ਦ ਸੀ,ਅੱਜ ਸਵੇਰੇ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੀ ਅਣਪਛਾਤੇ ਬਾਈਕ ਸਵਾਰਾਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ,ਇਸ ਹਮਲੇ ਵਿੱਚ ਇੱਕ ਗੰਨਮੈਨ ਵੀ ਜ਼ਖ਼ਮੀ ਹੋ ਗਿਆ।

ਅੱਜ ਸਵੇਰੇ ਜਦੋਂ ਪ੍ਰਦੀਪ ਸਿੰਘ ਆਪਣੀ ਦੁਕਾਨ ਖੋਲ੍ਹਣ ਜਾ ਰਿਹਾ ਸੀ ਤਾਂ ਦੋ ਬਾਈਕ ਸਵਾਰ ਵਿਅਕਤੀਆਂ ਨੇ ਫਾਇਰਿੰਗ (Firing) ਕਰ ਦਿੱਤੀ,ਇਸ ‘ਚ ਪ੍ਰਦੀਪ ਸਿੰਘ ਦੀ ਮੌਤ ਹੋ ਗਈ ਜਦਕਿ ਗੰਨਮੈਨ ਨੂੰ ਜ਼ਖਮੀ ਹਾਲਤ ‘ਚ ਹਸਪਤਾਲ ‘ਚ ਦਾਖਲ ਕਰਵਾਇਆ ਗਿਆ,ਇਸ ਸਾਰੀ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ (C. C. T. Also The Footage) ਵੀ ਸਾਹਮਣੇ ਆ ਗਈ ਹੈ,ਦੱਸ ਦਈਏ ਕਿ ਅਜੇ ਕੁਝ ਦਿਨ ਪਹਿਲਾਂ ਹੀ ਸ਼ਿਵ ਸੈਨਾ ਦੇ ਲੀਡਰ ਸੁਧੀਰ ਸੂਰੀ ਦੀ ਹੱਤਿਆ ਕਰ ਦਿੱਤੀ ਗਈ ਸੀ,ਇਸ ਮਗਰੋਂ ਮਾਹੌਲ ਕਾਫੀ ਗਰਮਾ ਗਿਆ ਸੀ,ਪੰਜਾਬ ਸਰਕਾਰ ਨੂੰ ਅਮਨ-ਕਾਨੂੰਨ ਦੀ ਹਾਲਤ ਠੀਕ ਨਾ ਹੋਣ ਕਰਕੇ ਘੇਰਿਆ ਗਿਆ ਸੀ,ਹੁਣ ਡੇਰਾ ਪ੍ਰੇਮੀ ਦੀ ਹੱਤਿਆ ਕਰ ਦਿੱਤੀ ਗਈ ਹੈ,ਇਸ ਲਈ ਸਰਕਾਰ ਮੁੜ ਕਸੂਤੀ ਘਿਰ ਸਕਦੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments