
Melbourne, November 15, 2022,(Punjab Today News Ca):- ਭਾਰਤੀ ਮੂਲ ਦੇ ਸਿੱਖ ਅਮਰ ਸਿੰਘ ਨੂੰ ਨਿਊ ਸਾਉਥ ਵੇਲਜ਼ ਆਸਟਰੇਲੀਅਨ ਆਫ ਦਾ ਈਅਰ (New South Wales Australian of The Year) ਐਲਾਨਿਆ ਗਿਆ ਹੈ,ਉਸਨੂੰ ਹੜ੍ਹਾਂ, ਸੋਕੇ, ਅੱਗਾਂ ਲੱਗਣ ਵੇਲੇ ਤੇ ਕੋਰੋਨਾ ਮਹਾਮਾਰੀ (Corona Epidemic) ਵੇਲੇ ਲੋਕਾਂ ਦੀ ਸੇਵਾ ਕਰਨ ਬਦਲੇ ਇਹ ਐਵਾਰਡ ਦਿੱਤਾ ਗਿਆ ਹੈ,ਉਹ ਅਜਿਹੀ ਚੈਰਿਟੀ ਦਾ ਫਾਉਂਡਰ ਤੇ ਪ੍ਰਧਾਨ ਹਨ ਜੋ ਲੋਕਾਂ ਦੀ ਆਰਥਿਕ ਮਦਦ ਕਰਦੀ ਹੈ,ਉਹਨਾਂ ਨੂੰ ਭੋਜਨ ਪ੍ਰਦਾਨ ਕਰਦੀ ਹੈ ਤੇ ਹੋਰ ਮਦਦ ਕਰਦੀ ਹੈ,41 ਸਾਲ ਅਮਰ ਸਿੰਘ ਜਦੋਂ ਅੱਲ੍ਹੜ ਉਮਰ ਦਾ ਸੀ ਉਦੋਂ ਹੀ ਆਸਟਰੇਲੀਆ ਆਇਆ ਸੀ,ਸਰਕਾਰ ਮੁਤਾਬਕ ਉਸਨੇ 2015 ਵਿਚ ਨਸਲੀ ਵਿਕਤਰੇ ਦਾ ਸ਼ਿਕਾਰ ਹੋਣ ਤੋਂ ਬਾਅਦ ਟਰਬਨਜ਼ ਫਾਰ ਆਸਟਰੇਲੀਆ ਚੈਰਿਟੀ (Turbans For Australia Charity) ਦੀ ਸਥਾਪਨਾ ਕੀਤੀ,ਉਸਦਾ ਕਹਿਣਾ ਹੈ ਕਿ ਉਹ ਚਾਹੁੰਦਾ ਹੈ ਕਿ ਆਸਟਰੇਲੀਆਈ ਲੋਕ ਸਿੱਖਾਂ ਨੂੰ ਇਸ ਤਰੀਕੇ ਵੇਖਣ ਕਿ ਉਹਨਾਂ ’ਤੇ ਵਿਸ਼ਵਾਸ ਕਰ ਸਕਣ ਤੇ ਲੋੜ ਵੇਲੇ ਉਹਨਾਂ ਕੋਲੋਂ ਮਦਦ ਲੈ ਸਕਣ।