spot_img
Thursday, April 25, 2024
spot_img
spot_imgspot_imgspot_imgspot_img
Homeਰਾਸ਼ਟਰੀਪਾਕਿਸਤਾਨ ਦੀ ਨਾਪਾਕ ਹਰਕਤ,India-Pakistan Border 'ਤੇ ਫਿਰ ਡਰੋਨ ਦੀ ਹਲਚਲ

ਪਾਕਿਸਤਾਨ ਦੀ ਨਾਪਾਕ ਹਰਕਤ,India-Pakistan Border ‘ਤੇ ਫਿਰ ਡਰੋਨ ਦੀ ਹਲਚਲ

PUNJAB TODAY NEWS CA:-

AMRITSAR,(PUNJAB TODAY NEWS CA):-   ਅੰਮ੍ਰਿਤਸਰ (Amritsar) ਦੇ ਰਮਦਾਸ ਭਾਰਤ ਪਾਕਿਸਤਾਨ ਸਰਹੱਦ ਉਤੇ ਪਾਕਿਸਤਾਨ ਤੋਂ ਡਰੋਨਾਂ (Drones) ਦੀ ਕਾਫੀ ਸਰਗਰਮੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ,ਰਾਤ 9:35 ਵਜੇ ਕੱਸੋਵਾਲ ਦੀ 113 ਬਟਾਲੀਅਨ ਦੇ ਏਰੀਏ ‘ਚ ਇਕ ਡਰੋਨ (Drone) ਆਇਆ,ਜਿਸ ਉੱਤੇ  ਜਵਾਨਾਂ ਨੇ 96 ਰਾਊਂਡ ਫਾਇਰਿੰਗ ਕਰਕੇ ਪੰਜ ਫਲੇਅਰ ਬੰਬ ਚਲਾ ਕੇ ਵਾਪਸ ਭਜਾ ਦਿੱਤਾ,ਇਸ ਤੋਂ ਬਾਅਦ ਫਿਰ 73 ਬਟਾਲੀਅਨ ਦੇ ਏਰੀਏ ‘ਚ  11:46 ‘ਤੇ ਚੰਨਾ ਪੱਤਣ ਸਰਹੱਦੀ ਚੌਕੀ ਨੇੜੇ ਕੰਡਿਆਲੀ ਤਾਰ ਦੇ ਉੱਪਰ  ਡਰੋਨ  ਦੇਖਿਆ ਗਿਆ,ਜਿਸ ‘ਤੇ ਜਵਾਨਾਂ ਨੇ ਫਿਰ 10 ਗੋਲੀਆਂ ਚਲਾਈਆਂ  ਪੂਰੇ ਇਲਾਕੇ ‘ਚ ਗਸ਼ਤ ਵਧਾ ਦਿੱਤੀ ਗਈ ਹੈ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ।

ਦੱਸ ਦੇਈਏ ਕਿ 27 ਅਕਤੂਬਰ ਨੂੰ ਫਿਰੋਜ਼ਪੁਰ (Ferozepur) ਵਿੱਚ ਡਰੋਨ (Drone) ਰਾਹੀਂ ਬੈਗ ਸੁੱਟਿਆ ਗਿਆ ਸੀ,ਜਿਸ ਵਿੱਚ 3 ਏ.ਕੇ.-47, 3 ਪਿਸਤੌਲ ਅਤੇ ਗੋਲੀਆਂ ਬਰਾਮਦ ਹੋਈਆਂ ਹਨ,ਬੀ.ਐਸ.ਐਫ (BSF) ਨੇ ਬੀ.ਓ.ਪੀ ਛੰਨਾ (BOP Sieve) ਵਿਖੇ 17 ਅਕਤੂਬਰ ਨੂੰ 2.5 ਕਿਲੋ ਹੈਰੋਇਨ ਲੈ ਕੇ ਜਾ ਰਹੇ ਪਾਕਿ ਡਰੋਨ ਨੂੰ ਡੇਗ ਦਿੱਤਾ ਸੀ,16 ਅਕਤੂਬਰ ਨੂੰ ਵੀ ਬੀ.ਐੱਸ.ਐੱਫ. (BSF) ਦੇ ਜਵਾਨ ਅੰਮ੍ਰਿਤਸਰ ਸਰਹੱਦ ‘ਤੇ ਇਕ ਡਰੋਨ (Drone) ਨੂੰ ਡੇਗਣ ‘ਚ ਸਫਲ ਰਹੇ ਸਨ,ਇਸ ਦੇ ਨਾਲ ਹੀ 2 ਕਿਲੋ ਹੈਰੋਇਨ ਬਰਾਮਦ ਹੋਈ,ਇਸ ਤੋਂ ਤਿੰਨ ਦਿਨ ਪਹਿਲਾਂ ਬੀਐਸਐਫ ਨੇ ਅੰਮ੍ਰਿਤਸਰ (Amritsar) ਅਧੀਨ ਪੈਂਦੇ ਰਮਦਾਸ ਇਲਾਕੇ ਵਿੱਚ ਇੱਕ ਡਰੋਨ ਨੂੰ ਡੇਗ ਦਿੱਤਾ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments