spot_img
Thursday, March 28, 2024
spot_img
spot_imgspot_imgspot_imgspot_img
HomeਪੰਜਾਬAnand Marriage Act ‘ਤੇ ਜਲਦ ਹੀ ਮਿਲ ਸਕਦੀ ਏ ਖੁਸ਼ਖਬਰੀ,Cabinet ਦੀ ਮਨਜ਼ੂਰੀ...

Anand Marriage Act ‘ਤੇ ਜਲਦ ਹੀ ਮਿਲ ਸਕਦੀ ਏ ਖੁਸ਼ਖਬਰੀ,Cabinet ਦੀ ਮਨਜ਼ੂਰੀ ਲਈ ਖਰੜਾ ਤਿਆਰ

PUNJAB TODAY NEWS CA:-

CHANDIGARH,(PUNJAB TODAY NEWS CA):- ਆਨੰਦ ਮੈਰਿਜ ਐਕਟ (Anand Marriage Act) ਨੂੰ ਲੈ ਕੇ ਜਲਦ ਹੀ ਖੁਸ਼ਖਬਰੀ ਮਿਲ ਸਕਦੀ ਹੈ,ਇਸ ਐਕਟ ਵਿੱਚ ਸੋਧ ਲਈ ਖਰੜਾ ਤਿਆਰ ਹੋ ਚੁੱਕਾ ਹੈ ਤੇ ਕੈਬਨਿਟ ਦੀ ਬੈਠਕ ਵਿੱਚ ਜਲਦ ਹੀ ਇਸ ‘ਤੇ ਫੈਸਲਾ ਲਿਆ ਜਾ ਸਕਾ ਹੈ,ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਪ੍ਰਕਾਸ਼ ਪੁਰਬ ਵਾਲੇ ਦਿਨ ਆਨੰਦ ਮੈਰਿਜ ਐਕਟ (Anand Marriage Act) ਨੂੰ ਲੈ ਮੁਕੰਮਲ ਰੂਪ ਵਿੱਚ ਲਾਗੂ ਕਰਨ ਦਾ ਐਲਾਨ ਕੀਤਾ ਸੀ।

ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਦੇ ਨਿਰਦੇਸ਼ਾਂ ‘ਤੇ ਗ੍ਰਹਿ ਵਿਭਾਗ ਜ਼ਰੂਰੀ ਸੋਧਾਂ ‘ਤੇ ਕੰਮ ਕਰ ਰਿਹਾ ਹੈ, ਹੁਣ ਮਾਨ ਸਰਕਾਰ ਆਨੰਦ ਮੈਰਿਜ ਐਕਟ (Anand Marriage Act) ਵਿੱਚ ਸੋਧ ਦੀ ਤਿਆਰੀ ਵਿੱਚ ਜੁਟ ਗਈ ਹੈ,ਸੂਤਰਾਂ ਮੁਤਾਬਕ ਆਉਣ ਵਾਲੀ ਕੈਬਨਿਟ ਦੀ ਮੀਟਿੰਗ ਵਿੱਚ ਇਸ ਸੋਧ ਦਾ ਖਰੜੇ ‘ਤੇ ਮੰਤਰੀ ਮੰਡਲ ਦੀ ਮਨਜ਼ੂਰੀ ਲਈ ਜਾਵੇਗੀ।

ਨਵੀਂ ਸੋਧ ਮੁਤਾਬਕ ਆਨੰਦ ਮੈਰਿਜ ਐਕਟ (Anand Marriage Act) ਤਹਿਤ ਵਿਆਹ ਹੁਣ ਕਿਤੇ ਵੀ ਰਜਿਸਟਰ ਹੋ ਸਕੇਗਾ,ਸਾਲ 2016 ਵਿੱਚ ਸਾਬਕਾ ਅਕਾਲੀ-ਭਾਜਪਾ ਸਰਕਾਰ ਵੇਲੇ ਆਨੰਦ ਮੈਰਿਜ ਐਕਟ ਹੋਂਦ ਵਿੱਚ ਆਇਆ ਸੀ ਪਰ ਇਸ ਨੂੰ ਸਹੀ ਢੰਗ ਨਾਲ ਲਾਗੂ ਨਹੀਂ ਕੀਤਾ ਜਾ ਸਕਿਆ,ਇਸ ਮਗਰੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਅਤੇ ਉਸ ਮਗਰੋਂ ਚਰਨਜੀਤ ਚੰਨੀ ਦੀ ਸਰਕਾਰ ਆਈ ਫਿਰ ਵੀ ਇਸ ਨੂੰ ਮੁਕੰਮਲ ਢੰਗ ਨਾਲ ਲਾਗੂ ਨਹੀਂ ਕੀਤਾ ਜਾ ਸਕਿਆ।

ਦੱਸ ਦੇਈਏ ਕਿ ਪਹਿਲਾਂ ਵਿਆਹ ਨੂੰ ਹਿੰਦੂ ਵਿਆਹ ਵਜੋਂ ਰਜਿਸਟਰ ਕੀਤਾ ਜਾਂਦਾ ਰਿਹਾ ਹੈ,ਇਸ ਨਾਲ ਵਿਦੇਸ਼ ਜਾਣ ਵਾਲੇ ਜੋੜਿਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ,ਜਿਥੇ ਉਨ੍ਹਾਂ ਨੂੰ ਵਿਦੇਸ਼ ਵਿੱਚ ਜਾ ਕੇ ਇਹ ਸਾਬਤ ਕਰਨਾ ਮੁਸ਼ਕਲ ਹੋ ਜਾਂਦਾ ਸੀ ਕਿ ਉਹ ਹਿੰਦੂ ਜੋੜੇ ਹਨ ਜਾਂ ਸਿੱਖ,ਇਸ ਮਗਰੋਂ ਉਸ ਵਿੱਚ ਸੋਧ ਕੀਤੀ ਗਈ ਅਤੇ ਫਿਰ ਵਿਆਹ ਸਿੱਖ ਮੈਰਿਜ ਐਕਟ ਤਹਿਤ ਰਜਿਸਟਰਡ ਹੋਣ ਲੱਗੇ।

ਸੱਤ ਹਜ਼ਾਰ ਤੋਂ ਵੱਧ ਵਿਆਹ ਆਨੰਦ ਮੈਰਿਜ ਐਕਟ (Anand Marriage Act) ਤਹਿਤ ਰਜਿਸਟਰਡ ਕੀਤੇ ਗਏ ਪਰ ਇਸੇ ਦੌਰਾਨ ਵੱਡੀ ਮੁਸ਼ਕਲ ਇਹੀ ਰਹੀ ਕਿ ਵਿਆਹ ਦਾ ਰਜਿਸਟ੍ਰੇਸ਼ਨ (Registration) ਉਥੇ ਹੀ ਕੀਤੀ ਜਾਂਦੀ ਸੀ ਜਿਥੇ ਵਿਆਹ ਕੀਤਾ ਗਿਆ ਹੋਵੇ,ਸੂਤਰਾਂ ਦੀ ਮੰਨੀਏ ਤਾਂ ਇਸ ਗੱਲ ਦਾ ਨੋਟਿਸ ਲਿਆ ਜਾ ਰਿਹਾ ਹੈ ਕਿ ਲਾੜੇ ਜਾਂ ਲਾੜੀ ਦੋਵਾਂ ਵਿੱਚੋਂ ਕੋਈ ਵੀ ਆਪਣੇ ਜੱਦੀ ਸ਼ਹਿਰ ਦੇ ਨਾਲ-ਨਾਲ ਜਿਥੇ ਵਿਆਹ ਹੋ ਰਿਹਾ ਹੈ ਜਾਂ ਤੀਸਰਾ ਸਥਾਨ ਹੈ।

ਇਨ੍ਹਾਂ ਤਿੰਨਾਂ ਥਾਵਾਂ ਵਿੱਚੋਂ ਕਿਤੇ ਵੀ ਵਿਆਹ ਨੂੰ ਰਜਿਸਟਰਡ ਕਰਵਾ ਸਕਦਾ ਹੈ,ਬੀਤੇ ਦਿਨੀਂ ਪ੍ਰਕਾਸ਼ ਪੁਰਬ ‘ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਕਿਹਾ ਸੀ ਕਿ ਆਨੰਦ ਮੈਰਿਜ ਐਕਟ (Anand Marriage Act) ਨੂੰ ਮੁਕੰਮਲ ਤੌਰ ਤੋਂ ਲਾਗੂ ਕਰਾਂਗੇ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments