Ottawa,(Punjab Today News Ca):- ਇੱਥੇ ਕਰਵਾਏ ਗਏ ਇੱਕ ਨਵੇਂ ਸਰਵੇਖਣ ਵਿੱਚ ਪੰਜ ਵਿੱਚੋਂ ਦੋ ਕੈਨੇਡੀਅਨ ਮਹਿਲਾਵਾਂ ਨੇ ਆਖਿਆ ਕਿ ਉਹ ਕਿਸੇ ਅਜਿਹੀ ਸਹੇਲੀ ਜਾਂ ਪਰਿਵਾਰਕ ਮੈਂਬਰ ਨੂੰ ਜਾਣਦੀਆਂ ਹਨ ਜਿਸ ਨੇ ਕਦੇ ਨਾ ਕਦੇ ਗਰਭਪਾਤ ਕਰਵਾਇਆ ਹੈ,ਰਿਪੋਰਟ ਮੁਤਾਬਕ ਛੇ ਮਹਿਲਾਵਾਂ ਵਿੱਚੋਂ ਇੱਕ ਅਜਿਹੀ ਹੈ ਜਿਸ ਨੇ ਗਰਭਪਾਤ ਕਰਵਾਇਆ ਹੈ,ਇਸ ਸਰਵੇਖਣ ਵਿੱਚ ਇਹ ਵੀ ਸਾਹਮਣੇ ਆਇਆ ਕਿ ਜਿਨ੍ਹਾਂ ਮਹਿਲਾਵਾਂ ਨੇ ਗਰਭਪਾਤ ਕਰਵਾਇਆ ਤੇ ਜਿਨ੍ਹਾਂ ਮਹਿਲਾਵਾਂ ਨੂੰ ਅਣਚਾਹਿਆ ਗਰਭ ਠਹਿਰਿਆ ਤੇ ਉਨ੍ਹਾਂ ਬੱਚੇ ਨੂੰ ਜਨਮ ਵੀ ਦਿੱਤਾ, ਉਨ੍ਹਾਂ ਨੇ ਇਹ ਮਹਿਸੂਸ ਕੀਤਾ ਕਿ ਉਨ੍ਹਾਂ ਸਹੀ ਕਦਮ ਚੁੱਕਿਆ,ਉਨ੍ਹਾਂ ਆਖਿਆ ਕਿ ਅਜਿਹਾ ਕਰਕੇ ਉਨ੍ਹਾਂ ਸਹੀ ਚੋਣ ਕੀਤੀ,ਜਿਨ੍ਹਾਂ ਨੇ ਗਰਭਪਾਤ ਕਰਵਾਇਆ ਉਨ੍ਹਾਂ ਵਿੱਚ ਪਛਤਾਵੇ ਦੀ ਦਰ ਵੀ ਘੱਟ ਪਾਈ ਗਈ।
ਐਂਗਸ ਰੀਡ ਇੰਸਟੀਚਿਊਟ (Angus Reid Institute) ਵੱਲੋਂ ਕਰਵਾਇਆ ਗਿਆ ਇਹ ਸਰਵੇਖਣ ਇੱਕ ਨਵੀਂ ਸੀਰੀਜ਼ ਦਾ ਹੀ ਡਾਟਾ ਹੈ,ਅਗਸਤ ਵਿੱਚ 1800 ਕੈਨੇਡੀਅਨਜ਼, ਜਿਨ੍ਹਾਂ ਵਿੱਚੋਂ 921 ਮਹਿਲਾਵਾਂ ਸਨ,ਉੱਤੇ ਇਹ ਸਰਵੇਖਣ ਕਰਵਾਇਆ ਗਿਆ,ਇਸ ਸਰਵੇਖਣ ਦਾ ਅਸਲ ਮਕਸਦ ਇਹ ਪਤਾ ਲਾਉਣਾ ਸੀ ਕਿ ਗਰਭਪਾਤ ਕਰਵਾਉਣ ਤੇ ਅਣਚਾਹੇ ਗਰਭ ਨੂੰ ਸਿਰੇ ਲਾਉਣ ਪਿੱਛੇ ਕੈਨੇਡੀਅਨਜ਼ (Canadians) ਦਾ ਤਜਰਬਾ ਕੀ ਹੈ,ਇਸ ਸਰਵੇਖਣ ਵਿੱਚ ਹਿੱਸਾ ਲੈਣ ਵਾਲੀਆਂ 16 ਫੀ ਸਦੀ ਮਹਿਲਾਵਾਂ ਨੇ ਆਖਿਆ ਕਿ ਉਨ੍ਹਾਂ ਨੇ ਖੁਦ ਗਰਭਪਾਤ ਕਰਵਾਇਆ ਹੈ,ਜਦਕਿ 15 ਫੀ ਸਦੀ ਮਹਿਲਾਵਾਂ ਨੇ ਇਹ ਆਖਿਆ ਕਿ ਉਨ੍ਹਾਂ ਅਣਚਾਹੇ ਗਰਭ ਨੂੰ ਸਿਰੇ ਚੜ੍ਹਾਇਆ ਤੇ ਚਾਰ ਫੀ ਸਦੀ ਨੇ ਆਖਿਆ ਕਿ ਉਨ੍ਹਾਂ ਨੂੰ ਦੋਵੇਂ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਕਰਨਾ ਪਿਆ।