spot_img
Thursday, April 25, 2024
spot_img
spot_imgspot_imgspot_imgspot_img
Homeਅੰਤਰਰਾਸ਼ਟਰੀAfghanistan Blast News: ਅਫਗਾਨਿਸਤਾਨ ‘ਚ ਨਮਾਜ਼ ਦੌਰਾਨ ਮਦਰੱਸੇ ‘ਚ ਧਮਾਕਾ, 16 ਜਣਿਆਂ...

Afghanistan Blast News: ਅਫਗਾਨਿਸਤਾਨ ‘ਚ ਨਮਾਜ਼ ਦੌਰਾਨ ਮਦਰੱਸੇ ‘ਚ ਧਮਾਕਾ, 16 ਜਣਿਆਂ ਦੀ ਮੌਤ 27 ਜ਼ਖਮੀ

Azad Soch News:-   Afghanistan Blast News: ਅਫਗਾਨਿਸਤਾਨ (Afghanistan) ਦੇ ਸਮਾਂਗਨ ਸੂਬੇ ਦੇ ਐਬਕ ਸ਼ਹਿਰ ਦੇ ਜਾਹਦੀਆ ਮਦਰੱਸੇ ‘ਚ ਬੁੱਧਵਾਰ ਦੁਪਹਿਰ ਨੂੰ ਬੰਬ ਧਮਾਕਾ ਹੋਇਆ,ਇਸ ਧਮਾਕੇ ‘ਚ ਘੱਟੋ-ਘੱਟ 16 ਜਣਿਆਂ ਦੀ ਮੌਤ ਹੋ ਗਈ,ਜਦਕਿ 27 ਜ਼ਖਮੀ ਹੋ ਗਏ,ਇੱਕ ਪ੍ਰਮੁੱਖ ਅਫਗਾਨ ਮੀਡੀਆ ਸਮੂਹ ਨੇ ਸੂਬਾਈ ਹਸਪਤਾਲ ਦੇ ਇੱਕ ਡਾਕਟਰ ਦੇ ਹਵਾਲੇ ਨਾਲ ਦੱਸਿਆ ਕਿ ਇਹ ਧਮਾਕਾ ਦੁਪਹਿਰ ਦੀ ਨਮਾਜ਼ ਤੋਂ ਬਾਅਦ ਹੋਇਆ।

ਤਾਲਿਬਾਨ ਸਰਕਾਰ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਉੱਤਰੀ ਅਫਗਾਨਿਸਤਾਨ (Afghanistan) ਵਿੱਚ ਇੱਕ ਮਦਰੱਸੇ ਵਿੱਚ ਹੋਏ ਬੰਬ ਧਮਾਕੇ ਵਿੱਚ ਘੱਟੋ-ਘੱਟ 10 ਵਿਦਿਆਰਥੀ ਮਾਰੇ ਗਏ ਹਨ,ਅਜੇ ਤੱਕ ਕਿਸੇ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ,ਧਮਾਕੇ ਬਾਰੇ ਸੁਰੱਖਿਆ ਅਧਿਕਾਰੀਆਂ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਧਮਾਕੇ ਤੋਂ ਬਾਅਦ ਦੀਆਂ ਵੀਡੀਓਜ਼ ਸੋਸ਼ਲ ਮੀਡੀਆ (Videos Social Media) ‘ਤੇ ਵਾਇਰਲ ਹੋ ਰਹੀਆਂ ਹਨ।

ਜਿਕਰਯੋਗ ਹੈ ਕਿ 15 ਅਗਸਤ 2021 ਤੋਂ ਅਫਗਾਨਿਸਤਾਨ (Afghanistan) ਫਿਰ ਤੋਂ ਤਾਲਿਬਾਨ (Taliban) ਦੇ ਕੰਟਰੋਲ ਵਿੱਚ ਹੈ,ਤਾਲਿਬਾਨ ਲਗਾਤਾਰ ਦੇਸ਼ ਵਿੱਚ ਸ਼ਾਂਤੀ ਦਾ ਦਾਅਵਾ ਕਰ ਰਿਹਾ ਹੈ ਪਰ ਹਮਲਿਆਂ ਦੀ ਗਿਣਤੀ ਵਿੱਚ ਕੋਈ ਕਮੀ ਨਹੀਂ ਆਈ ਹੈ,ਹਾਲ ਹੀ ਵਿੱਚ ਅਫਗਾਨਿਸਤਾਨ (Afghanistan) ਵਿੱਚ ਇੱਕ ਮੋਰਟਾਰ ਗੋਲੇ ਦਾ ਧਮਾਕਾ (Mortar Shell Explosion) ਹੋਇਆ ਸੀ,ਇਸ ਹਾਦਸੇ ‘ਚ ਦੋ ਬੱਚਿਆਂ ਦੀ ਮੌਤ ਹੋ ਗਈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments