spot_img
Thursday, March 28, 2024
spot_img
spot_imgspot_imgspot_imgspot_img
Homeਖੇਡ ਜਗਤIndia Vs Bangladesh ODI Series: Bangladesh ਨੇ ਰੋਮਾਂਚਕ ODI Matches 'ਚ ਭਾਰਤ...

India Vs Bangladesh ODI Series: Bangladesh ਨੇ ਰੋਮਾਂਚਕ ODI Matches ‘ਚ ਭਾਰਤ ਨੂੰ 1 ਵਿਕਟ ਨਾਲ ਹਰਾਇਆ

PUNJAB TODAY NEWS CA:-

NEW DELHI,(PUNJAB TODAY NEWS CA):-  ਟੀਮ ਇੰਡੀਆ (Team India) ਨੂੰ ਵਨਡੇ ਸੀਰੀਜ਼ (ODI Series) ਦੇ ਪਹਿਲੇ ਮੈਚ ਵਿਚ ਇਕ ਵਿਕਟ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ,ਇਸ ਹਾਰ ਤੋਂ ਬਾਅਦ ਭਾਰਤੀ ਟੀਮ (Indian Team) 3 ਮੈਚਾਂ ਦੀ ਸੀਰੀਜ਼ ‘ਚ 0-1 ਨਾਲ ਪਛੜ ਗਈ,ਇਸ ਮੁਕਾਬਲੇ ਵਿਚ ਕਈ ਉਤਰਾਅ-ਚੜ੍ਹਾਅ ਆਏ,ਕਦੇ ਭਾਰਤ ਡਰਾਈਵਿੰਗ ਸੀਟ (India Driving Seat) ‘ਤੇ ਸੀ, ਕਦੇ ਬੰਗਲਾਦੇਸ਼,ਘੱਟ ਸਕੋਰ ਵਾਲੇ ਇਸ ਮੈਚ ਵਿਚ ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ (Fielding) ਕਰਨ ਦਾ ਫੈਸਲਾ ਕੀਤਾ,ਭਾਰਤ ਦੀ ਪਾਰੀ 41.2 ਓਵਰਾਂ ‘ਚ 186 ਦੌੜਾਂ ‘ਤੇ ਸਿਮਟ ਗਈ,ਕੇਐਲ ਰਾਹੁਲ ਨੇ ਸਭ ਤੋਂ ਵੱਧ 73 ਦੌੜਾਂ ਬਣਾਈਆਂ,ਜਵਾਬ ਵਿਚ ਬੰਗਲਾਦੇਸ਼ ਦੀ ਟੀਮ ਨੇ 46ਵੇਂ ਓਵਰ (Over) ਵਿਚ ਨੌਂ ਵਿਕਟਾਂ ਨਾਲ ਜਿੱਤ ਲਈ ਲੋੜੀਂਦੀਆਂ ਦੌੜਾਂ ਬਣਾ ਲਈਆਂ,ਮੇਹਦੀ ਹਸਨ ਮਿਰਾਜ ਅਤੇ ਮੁਸ਼ਤਾਫਿਜ਼ੁਰ ਰਹਿਮਾਨ ਬੰਗਲਾਦੇਸ਼ ਦੀ ਜਿੱਤ ਦੇ ਹੀਰੋ ਰਹੇ,ਜਿਸ ਨੇ ਆਖ਼ਰੀ ਵਿਕਟ ਲਈ 54 ਦੌੜਾਂ ਦੀ ਸਾਂਝੇਦਾਰੀ ਕੀਤੀ,ਟੀਮ ਨੇ 136 ਦੇ ਸਕੋਰ ‘ਤੇ 9ਵਾਂ ਵਿਕਟ ਗੁਆ ਦਿੱਤਾ ਸੀ,ਉਸ ਦੇ ਕਪਤਾਨ ਲਿਟਨ ਦਾਸ ਨੇ ਸਭ ਤੋਂ ਵੱਧ 41 ਦੌੜਾਂ ਬਣਾਈਆਂ,ਭਾਰਤ ਲਈ ਮੁਹੰਮਦ ਸਿਰਾਜ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ। 

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments