MUMBAI,(PUNJAB TODAY NEWS CA):- ਮਹਾਰਾਸ਼ਟਰ (Maharashtra) ਦੇ ਸੋਲਾਪੁਰ (Solapur) ਵਿਚ ਜੁੜਵਾਂ ਭੈਣਾਂ ਨੇ ਇਕੋ ਮੁੰਡੇ ਨਾਲ ਵਿਆਹ ਕਰਵਾ ਲਿਆ,ਇਹ ਵਿਆਹ ਸ਼ੁਕਰਵਾਰ ਨੂੰ ਮਾਲਸੀਰਸ ’ਚ ਹੋਇਆ,ਦੋਵੇਂ ਭੈਣਾਂ ਆਈਟੀ ਇੰਜੀਨੀਅਰ (IT Engineer) ਹਨ,ਉਹ ਬਚਪਨ ਤੋਂ ਹੀ ਦੋਸਤਾਂ ਵਾਂਗ ਰਹੇ ਹਨ ਅਤੇ ਅੱਗੇ ਵੀ ਇਕੱਠੇ ਰਹਿਣਾ ਚਾਹੁੰਦੀਆਂ ਹਨ,ਦੋਵਾਂ ਨੇ ਅਤੁਲ ਨਾਂ ਦੇ ਲੜਕੇ ਨਾਲ ਵਿਆਹ ਕਰਨ ਦਾ ਫ਼ੈਸਲਾ ਕੀਤਾ।
ਇਸ ਵਿਆਹ ਦਾ ਵੀਡੀਉ ਸੋਸ਼ਲ ਮੀਡੀਆ (Video Social Media) ’ਤੇ ਵਾਇਰਲ (Viral) ਹੋ ਰਿਹਾ ਹੈ,ਵੀਡੀਉ (Video) ਸਾਹਮਣੇ ਆਉਣ ਤੋਂ ਬਾਅਦ ਲੋਕ ਪੁੱਛ ਰਹੇ ਹਨ ਕਿ ਕੀ ਇਹ ਵਿਆਹ ਕਾਨੂੰਨੀ ਤੌਰ ’ਤੇ ਜਾਇਜ਼ ਹੈ? ਫਿਲਹਾਲ ਪੁਲਿਸ (Police) ਨੇ ਲਾੜੇ ਵਿਰੁਧ ਮਾਮਲਾ ਦਰਜ ਕਰ ਲਿਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਅਤੁਲ ਦਾ ਮੁੰਬਈ (Mumbai) ’ਚ ਟਰੈਵਲ ਏਜੰਸੀ (Travel Agency) ਦਾ ਕਾਰੋਬਾਰ ਹੈ,ਮੂਲ ਰੂਪ ਵਿਚ ਉਹ ਮਾਲਸੀਰਸ ਤਾਲੁਕਾ ਦਾ ਰਹਿਣ ਵਾਲਾ ਹੈ,ਪਿੰਕੀ ਅਤੇ ਰਿੰਕੀ ਦੇ ਪਿਤਾ ਦੀ ਕੁੱਝ ਦਿਨ ਪਹਿਲਾਂ ਮੌਤ ਹੋ ਗਈ ਸੀ,ਇਸ ਤੋਂ ਬਾਅਦ ਦੋਵੇਂ ਭੈਣਾਂ ਅਪਣੀ ਮਾਂ ਨਾਲ ਮਾਲਸੀਰਸ ਤਾਲੁਕਾ ’ਚ ਰਹਿਣ ਲਗੀਆਂ,ਪਿਤਾ ਦੀ ਮੌਤ ਤੋਂ ਬਾਅਦ ਭੈਣਾਂ ਦੀ ਮਾਂ ਵੀ ਬਿਮਾਰ ਰਹਿਣ ਲੱਗੀ।
ਕੁੱਝ ਦਿਨ ਪਹਿਲਾਂ ਉਸ ਦੀ ਮਾਂ ਦੀ ਤਬੀਅਤ ਅਚਾਨਕ ਵਿਗੜ ਗਈ ਸੀ,ਉਸ ਦੌਰਾਨ ਅਤੁਲ ਨੇ ਅਪਣੀ ਮਾਂ ਨੂੰ ਹਸਪਤਾਲ ਲਿਜਾਣ ’ਚ ਮਦਦ ਕੀਤੀ,ਫਿਰ ਹੌਲੀ-ਹੌਲੀ ਅਤੁਲ ਪਿੰਕੀ ਅਤੇ ਰਿੰਕੀ (Pinky And Rinky) ਦੇ ਨੇੜੇ ਆ ਗਿਆ,ਹੁਣ ਤਿੰਨਾਂ ਨੇ ਪ੍ਰਵਾਰ ਦੀ ਸਹਿਮਤੀ ਨਾਲ ਵਿਆਹ ਕਰਵਾ ਲਿਆ ਹੈ,ਜਦੋਂ ਉਨ੍ਹਾਂ ਦੇ ਵਿਆਹ ਦੀ ਵੀਡੀਉ ਵਾਇਰਲ ਹੋਈ ਤਾਂ ਇਕ ਵਿਅਕਤੀ ਨੇ ਪੁਲਿਸ (Police) ਨੂੰ ਸ਼ਿਕਾਇਤ ਕੀਤੀ,ਇਸ ਤੋਂ ਬਾਅਦ ਪੁਲਿਸ (Police) ਸਰਗਰਮ ਹੋ ਗਈ ਅਤੇ ਲਾੜੇ ਵਿਰੁਧ ਧਾਰਾ 494 ਤਹਿਤ ਮਾਮਲਾ ਦਰਜ ਕਰ ਲਿਆ। (Agency)