Ottawa, December 8 (Punjab Today News Ca):- ਕੈਨੇਡਾ ਵਿੱਚ ਚਾਈਲਡ ਕੇਅਰ ਨੂੰ ਹੋਰ ਮਜ਼ਬੂਤ ਕਰਨ ਲਈ ਫੈਮਿਲੀਜ਼ ਮੰਤਰੀ ਕਰੀਨਾ ਗੋਲਡ ਵੱਲੋਂ ਅੱਜ ਬਿੱਲ ਪੇਸ਼ ਕਰਨ ਦੀ ਸੰਭਾਵਨਾ ਹੈ,ਇਸ ਨਾਲ ਨਵੇਂ ਨੈਸ਼ਨਲ ਡੇਅਕੇਅਰ ਸਿਸਟਮ ਵਿੱਚ ਓਟਵਾ ਦੀ ਲੰਮੀਂ ਭੂਮਿਕਾ ਵੀ ਤੈਅ ਹੋ ਜਾਵੇਗੀ,ਲਿਬਰਲ ਸਰਕਾਰ ਵੱਲੋਂ ਇਸ ਸਾਲ ਦੇ ਅੰਤ ਤੱਕ ਨੈਸ਼ਨਲ ਚਾਈਲਡ ਕੇਅਰ ਪਲੈਨ ਲਿਆਂਦਾ ਜਾਵੇਗਾ ਜਿਸ ਨਾਲ ਡੇਅਕੇਅਰ ਫੀਸ ਔਸਤਨ 50 ਫੀ ਸਦੀ ਤੱਕ ਘੱਟ ਜਾਵੇਗੀ ਤੇ 2026 ਤੱਕ ਇਹ ਰੋਜ਼ਾਨਾ 10 ਡਾਲਰ ਤੱਕ ਰਹਿ ਜਾਵੇਗੀ।
2021 ਵਿੱਚ ਪੇਸ਼ ਕੀਤੇ ਗਏ ਫੈਡਰਲ ਬਜਟ ਵਿੱਚ ਲਿਬਰਲਾਂ ਨੇ ਅਗਲੇ ਪੰਜ ਸਾਲਾਂ ਵਿੱਚ ਕੌਮੀ ਚਾਈਲਡ ਕੇਅਰ ਸਿਸਟਮ (Child Care System) ਉੱਤੇ 30 ਬਿਲੀਅਨ ਡਾਲਰ ਖਰਚਣ ਦਾ ਤਹੱਈਆ ਪ੍ਰਗਟਾਇਆ ਸੀ,ਇਸ ਤੋਂ ਬਾਅਦ ਸਾਲਾਨਾ 9·2 ਬਿਲੀਅਨ ਡਾਲਰ ਖਰਚਣ ਦਾ ਵੀ ਤਹੱਈਆ ਪ੍ਰਗਟਾਇਆ ਗਿਆ ਸੀ।
ਬਾਅਦ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਨੇ ਗੋਲਡ ਨੂੰ ਕੈਨੇਡਾ ਪੱਧਰ ਦੇ ਮਿਆਰੀ ਚਾਈਲਡ ਕੇਅਰ ਸਿਸਟਮ ਦੀ ਹਿਫਾਜ਼ਤ ਲਈ ਤੇ ਇਸ ਨੂੰ ਮਜ਼ਬੂਤ ਕਰਨ ਲਈ ਫੈਡਰਲ ਚਾਈਲਡ ਕੇਅਰ ਬਿੱਲ ਪੇਸ਼ ਕਰਨ ਦੀ ਜਿੰ਼ਮੇਵਾਰੀ ਵੀ ਦਿੱਤੀ ਸੀ,ਇਸ ਸਾਲ ਦੇ ਸ਼ੁਰੂ ਵਿੱਚ ਗੋਲਡ ਨੇ ਆਖਿਆ ਸੀ ਕਿ ਇਸ ਬਿੱਲ ਵਿੱਚ ਪ੍ਰੋਵਿੰਸਾਂ ਤੇ ਟੈਰੇਟਰੀਜ਼ ਵੱਲੋਂ ਓਟਵਾ ਨਾਲ ਫੰਡਿੰਗ ਸਬੰਧੀ ਕੀਤੇ ਸਮਝੌਤੇ ਦੇ ਸਿਧਾਂਤਾਂ ਦੀ ਵੀ ਚੜ੍ਹਾਈ ਰਹੇਗੀ,ਇਸ ਵਿੱਚ ਪੇਰੈਂਟ ਫੀਸ ਵਿੱਚ ਕਟੌਤੀ ਤੇ ਵਧੇਰੇ ਸਪੇਸ ਕਾਇਮ ਕਰਨਾ ਵੀ ਸ਼ਾਮਲ ਹੋਵੇਗਾ।