Winnipeg, December 11 (Punjab Today News Ca):- ਕੈਨੇਡਾ ਦੇ ਪ੍ਰੀਮੀਅਰਜ਼ ਵੱਲੋਂ ਵਿਨੀਪੈਗ ਵਿੱਚ ਨਿਊਜ਼ ਕਾਨਫਰੰਸ ਕੀਤੀ ਜਾਵੇਗੀ,ਬੱਚਿਆਂ ਦੇ ਬਿਮਾਰ ਪੈਣ ਦੇ ਵੱਧ ਰਹੇ ਸਿਲਸਿਲੇ ਕਾਰਨ ਬੱਚਿਆਂ ਦੇ ਹਸਪਤਾਲਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ,
ਦੇਸ਼ ਭਰ ਦੇ ਹਸਪਤਾਲਾਂ ਨੂੰ ਕੁੱਝ ਸਰਜਰੀਆਂ ਤੇ ਜ਼ਰੂਰੀ ਅਪੁਆਇੰਟਮੈਂਟਸ (Appointments) ਤੱਕ ਰੱਦ ਕਰਨੀਆਂ ਪੈ ਰਹੀਆਂ ਹਨ ਕਿਉਂਕਿ ਬੱਚਿਆਂ ਦੇ ਹਸਪਤਾਲ ਦਾਖਲ ਹੋਣ ਦੇ ਸਿਲਸਿਲੇ ਵਿੱਚ ਵਾਧਾ ਹੋਇਆ ਹੈ ਤੇ ਹਸਪਤਾਲਾਂ ਨੂੰ ਆਪਣੇ ਸਟਾਫ ਨੂੰ ਮੁੜ ਤੋਂ ਹਦਾਇਤਾਂ ਦੇਣੀਆਂ ਪੈ ਰਹੀਆਂ ਹਨ।
ਹਸਪਤਾਲਾਂ ਵਿੱਚ ਕਈ ਅਸਾਮੀਆਂ ਖਾਲੀ ਪਈਆਂ ਹਨ ਤੇ ਅਜਿਹੇ ਵਿੱਚ ਬੱਚਿਆਂ ਵਿੱਚ ਸਾਹ ਦੀ ਬਿਮਾਰੀ ਆਰਐਸਵੀ,ਇਨਫਲੂਐਂਜ਼ਾ ਤੇ ਕੋਵਿਡ-19 (Covid-19) ਦੇ ਮਾਮਲੇ ਵੀ ਜਿ਼ਆਦਾ ਪਾਏ ਜਾ ਰਹੇ ਹਨ,ਓਟਵਾ ਵਿੱਚ ਸਟਾਫ ਦੀ ਘਾਟ ਕਾਰਨ ਕੈਨੇਡੀਅਨ ਰੈੱਡ ਕਰੌਸ ਦੇ ਕਰਮਚਾਰੀਆਂ ਦੀਆਂ ਦੋ ਟੀਮਾਂ ਚਿਲਡਰਨਜ਼ ਹਾਸਪਿਟਲ ਆਫ ਈਸਟਰਨ ਓਨਟਾਰੀਓ (Children’s Hospital of Eastern Ontario) ਵਿੱਚ ਬਦਲਵੀਆਂ ਓਵਰਨਾਈਟ ਸਿ਼ਫਟਾਂ ਕਰਕੇ ਸਟਾਫ ਨੂੰ ਸਾਹ ਦੁਆ ਰਹੀਆਂ ਹਨ।
ਇੱਥੇ ਹੀ ਬੱਸ ਨਹੀਂ ਹਾਲਾਤ ਇੱਥੋਂ ਤੱਕ ਮਾੜੇ ਹਨ ਕਿ ਕਈ ਮਰੀਜ਼ਾਂ ਨੂੰ ਤਾਂ ਬਾਲਗਾਂ ਵਾਲੀਆਂ ਹੈਲਥ ਕੇਅਰ ਫੈਸਿਲਿਟੀਜ਼ (Health Care Facilities) ਵਿੱਚ ਇਲਾਜ ਲਈ ਭੇਜਿਆ ਜਾ ਰਿਹਾ ਹੈ,ਕੈਲਗਰੀ ਦੇ ਇੱਕ ਪੀਡੀਐਟ੍ਰਿਕ ਕਲੀਨਿਕ (Pediatric Clinic) ਨੂੰ ਆਰਜ਼ੀ ਤੌਰ ਉੱਤੇ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਸਟਾਫ ਨੂੰ ਬੱਚਿਆਂ ਦੇ ਹਸਪਤਾਲ ਭੇਜਣਾ ਪੈ ਗਿਆ ਹੈ,ਦੇਸ਼ ਭਰ ਵਿੱਚ ਹੈਲਥ ਕੇਅਰ (Health Care) ਦੀ ਮਾੜੀ ਹਾਲਤ ਨੂੰ ਵੇਖਦਿਆਂ ਹੋਇਆਂ ਇਸ ਵਿੱਚ ਸੁਧਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ।