PUNJAB TODAY NEWS CA:- Tarn Taran RPG Attack: ਤਰਨ ਤਾਰਨ ਦੇ ਸਰਹਾਲੀ ਥਾਣੇ (Sarhali Police Station) ਉੱਪਰ ਹੋਏ ਰਾਕੇਟ ਹਮਲੇ (Rocket Attack) ਮਗਰੋਂ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ,ਸਰਹਾਲੀ ਦੇ ਐਸਐਚਓ (SHO) ਦਾ ਤਬਾਦਲਾ ਕਰ ਦਿੱਤਾ ਹੈ,ਪੁਲਿਸ ਨੇ ਐਸਐਚਓ ਸਰਹਾਲੀ ਪ੍ਰਕਾਸ ਸਿੰਘ ਦਾ ਤਬਾਦਲਾ ਕੀਤਾ ਹੈ,ਇਸ ਦੇ ਨਾਲ ਹੀ ਪੁਲਿਸ ਨੇ ਹੁਣ ਤਕ 11 ਵਿਅਕਤੀਆਂ ਨੂੰ ਹਿਰਾਸਤ ‘ਚ ਲਿਆ ਹੈ,ਤਰਨਤਾਰਨ ‘ਚ ਰਾਕੇਟ ਲਾਂਚਰ ਹਮਲੇ (Rocket Launcher Attacks) ਨਾਲ ਪੂਰਾ ਪ੍ਰਸ਼ਾਸਨ ਹਿੱਲ ਗਿਆ ਹੈ,ਪੰਜਾਬ ਵਿੱਚ ਇਹ ਦੂਜੀ ਵਾਰ ਹੈ ਜਦੋਂ ਰਾਕੇਟ ਲਾਂਚਰ ਨਾਲ ਹਮਲਾ ਹੋਇਆ ਹੈ।
ਭਾਵੇਂ ਰਾਤ 1 ਵਜੇ ਤਰਨਤਾਰਨ ਦੇ ਸਰਹਾਲੀ ਥਾਣੇ ‘ਤੇ ਹੋਏ ਇਸ ਹਮਲੇ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਜੇਕਰ ਇਹ ਰਾਕੇਟ ਲਾਂਚਰ ਸਿੱਧਾ ਹਮਲਾ ਕਰ ਦਿੰਦਾ ਤਾਂ ਇਸ ਨਾਲ ਕਈ ਪੁਲਿਸ ਵਾਲਿਆਂ ਦੀ ਮੌਤ ਹੋ ਸਕਦੀ ਸੀ,ਇਸ ਦੇ ਨਾਲ ਹੀ ਇਸ ਹਮਲੇ ਤੋਂ ਬਾਅਦ ਫੋਰੈਂਸਿਕ ਟੀਮ ਘਟਨਾ ਵਾਲੀ ਥਾਂ ‘ਤੇ ਪਹੁੰਚ ਗਈ ਹੈ ਅਤੇ ਸਬੂਤ ਇਕੱਠੇ ਕਰਨ ‘ਚ ਲੱਗੀ ਹੋਈ ਹੈ।