Toronto, December 14 (Punjab Today News Ca):- ਡਾਊਨਟਾਊਨ ਟੋਰਾਂਟੋ (Downtown Toronto) ਵਿੱਚ ਤੜ੍ਹਕਸਾਰ ਇੱਕ ਘਰ ਨੂੰ ਲੱਗੀ ਅੱਗ ਨਾਲ ਫਾਇਰ ਅਮਲਾ ਜੂਝ ਰਿਹਾ ਹੈ,ਟੋਰਾਂਟੋ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸਵੇਰੇ 5:30 ਵਜੇ ਦੇ ਨੇੜੇ ਤੇੜੇ ਗ੍ਰੈਂਗ ਐਵਨਿਊ ਤੇ ਬੈਵਰਲੀ ਸਟਰੀਟ (Grand Avenue At Beverly Street) ਇਲਾਕੇ ਵਿੱਚ ਸਥਿਤ ਇੱਕ ਘਰ ਵਿੱਚ ਜ਼ਬਰਦਸਤ ਅੱਗ ਲੱਗ ਗਈ,ਇਸ ਘਰ ਦੇ ਨੇੜੇ ਸਥਿਤ ਘਰਾਂ ਵਿੱਚੋਂ ਅਜੇ ਵੀ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ,ਇਨ੍ਹਾਂ ਲੋਕਾਂ ਨੂੰ ਨਿੱਘਾ ਰੱਖਣ ਲਈ ਸ਼ੈਲਟਰ ਬੱਸਾਂ ਦੀ ਮਦਦ ਲਈ ਜਾ ਰਹੀ ਹੈ,ਮੌਕੇ ਤੋਂ ਹਾਸਲ ਹੋਈਆਂ ਤਸਵੀਰਾਂ ਤੋਂ ਇਸ ਘਰ ਵਿੱਚੋਂ ਅੱਗ ਦੀਆਂ ਲਪਟਾਂ ਤੇ ਧੂੰਏ ਦੇ ਸੰਘਣੇ ਬੱਦਲ ਨਿਕਲਦੇ ਵੇਖੇ ਜਾ ਸਕਦੇ ਹਨ,ਅਜੇ ਤੱਕ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖਬਰ ਨਹੀਂ ਹੈ,ਗੁਆਂਢੀਆਂ ਨੇ ਦੱਸਿਆ ਕਿ ਕੁੱਝ ਸਮੇਂ ਤੋਂ ਇਹ ਘਰ ਖਾਲੀ ਪਿਆ ਸੀ ਤੇ ਸਾਰਾ ਸਾਲ ਇੱਥੇ ਕਿਸੇ ਨੂੰ ਆਉਂਦਿਆਂ ਜਾਂਦਿਆਂ ਨਹੀਂ ਵੇਖਿਆ ਗਿਆ।