spot_img
Friday, March 29, 2024
spot_img
spot_imgspot_imgspot_imgspot_img
Homeਪੰਜਾਬਪੰਜਾਬ ‘ਚ ਸੀਤ ਲਹਿਰ ਚੱਲਣ ਨਾਲ ਵਧੀ ਠੰਡ,ਮੌਸਮ ਵਿਭਾਗ ਨੇ ਜਾਰੀ ਕੀਤਾ...

ਪੰਜਾਬ ‘ਚ ਸੀਤ ਲਹਿਰ ਚੱਲਣ ਨਾਲ ਵਧੀ ਠੰਡ,ਮੌਸਮ ਵਿਭਾਗ ਨੇ ਜਾਰੀ ਕੀਤਾ Yellow Alert

PUNJAB TODAY NEWS CA:-

CHANDIGARH,(PUNJAB TODAY NEWS CA):- ਪਹਾੜਾਂ ਤੋਂ ਆ ਰਹੀਆਂ ਠੰਡੀਆਂ ਹਵਾਵਾਂ ਨਾਲ ਚੰਡੀਗੜ੍ਹ ਸਣੇ ਪੂਰੇ ਟ੍ਰਾਇਸਿਟੀ ਨਾਲ ਤਾਪਮਾਨ ਡਿਗਣ ਲੱਗਾ ਹੈ,ਬੁੱਧਵਾਰ ਰਾਤ ਦਾ ਤਾਪਮਾਨ 6.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਇਸ ਸੀਜ਼ਨ ਦੀ ਹੁਣ ਤੱਕ ਦੀ ਸਭ ਤੋਂ ਠੰਡੀ ਰਾਤ ਹੈ,ਦਿਨ ਦਾ ਤਾਪਮਾਨ 22.9 ਡਿਗਰੀ ਸੈਲਸੀਅਸ ਰਿਕਾਰਡ ਹੋਇਆ,ਪੰਜਾਬ ਦੇ ਇਲਾਕਿਆਂ ਵਿਚ ਅਗਲੇ ਤਿੰਨ ਦਿਨ ਸੀਤ ਲਹਿਰ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ,ਹਰਿਆਣਾ ਵਿਚ ਫਿਲਹਾਲ ਮੌਸਮ ਵਿਚ ਕੋਈ ਬਦਲਾਅ ਦਾ ਸੰਕੇਤ ਨਹੀਂ ਹੈ,ਚੰਡੀਗੜ੍ਹ ਮੌਸਮ ਵਿਭਾਗ (Chandigarh Meteorological Department) ਮੁਤਾਬਕ ਅਗਲੇ ਕੁਝ ਦਿਨਾਂ ਵਿਚ ਰਾਤ ਤੇ ਦਿਨ ਦੇ ਤਾਪਮਾਨ ਵਿਚ 2 ਤੋਂ 3 ਡਿਗਰੀ ਦੀ ਗਿਰਾਵਟ ਆਉਣ ਦੀ ਸੰਭਾਵਨਾ ਹੈ,ਦਿਨ ਵਿਚ ਮੌਸਮ ਸਾਫ ਰਹੇਗਾ,ਧੁੱਪ ਨਿਕਲੇਗੀ ਪਰ ਨਾਲ ਹੀ ਠੰਡੀਆਂ ਹਵਾਵਾਂ ਵੀ ਚੱਲਣਗੀਆਂ,ਇਸ ਨਾਲ ਸਵੇਰੇ ਤੇ ਸ਼ਾਮ ਦੇ ਤਾਪਮਾਨ ਵਿਚ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ।

ਪਹਾੜਾਂ ਵਿਚ ਮੌਸਮ ਸਾਫ ਹੈ,ਦਿਨ ਵਿਚ ਧੁੱਪ ਨਿਕਲ ਰਹੀ ਹੈ,ਇਸ ਨਾਲ ਤਾਪਮਾਨ ਸਾਧਾਰਨ ਤੋਂ ਵਧ ਦਰਜ ਕੀਤੇ ਜਾ ਰਹੇ ਹਨ,ਰਾਤ ਦੇ ਸਮੇਂ ਪਹਾੜੀ ਖੇਤਰਾਂ ਵਿਚ ਗਰਮ ਹਵਾਵਾਂ ਠੰਡੀਆਂ ਹਵਾਵਾਂ ਵਿਚ ਬਦਲੀਆਂ ਹਨ,ਇਸ ਕਾਰਨ ਮੈਦਾਨੀ ਖੇਤਰਾਂ ਵਿਚ ਸਵੇਰੇ ਤੇ ਸ਼ਾਮ ਜ਼ਿਆਦਾ ਠੰਡ ਮਹਿਸੂਸ ਕੀਤੀ ਜਾ ਰਹੀ ਹੈ,ਮੌਸਮ ਵਿਭਾਗ ਨੇ ਪੰਜਾਬ ਵਿਚ ਅਗਲੇ ਦੋ ਦਿਨ ਯੈੱਲੋ ਅਲਰਟ ਜਾਰੀ ਕੀਤਾ ਹੈ,ਸੂਬੇ ਵਿਚ ਸੀਤ ਲਹਿਰ ਚੱਲੇਗੀ ਤੇ ਠੰਡ ਵੀ ਵਧੇਗੀ,ਵੀਰਵਾਰ ਨੂੰ ਪੰਜਾਬ ਦੇ 15 ਜ਼ਿਲ੍ਹਿਆਂ ਵਿਚ ਸੀਤ ਲਹਿਰ ਚੱਲੀ,ਰਾਤ ਦੇ ਤਾਪਮਾਨ ਵਿਚ ਗਿਰਾਵਟ ਜਾਰੀ ਹੈ,ਵੀਰਵਾਰ ਨੂੰ 3.9 ਡਿਗਰੀ ਦੇ ਘੱਟੋ ਘੱਟ ਤਾਪਮਾਨ ਨਾਲ ਰੋਪੜ ਸਭ ਤੋਂ ਠੰਡਾ ਰਿਹਾ।

ਪੰਜਾਬ ਵਿਚ ਅਗਲੇ ਪੰਜ ਦਿਨਾਂ ਦੌਰਾਨ ਕੁਝ ਥਾਵਾਂ ‘ਤੇ ਹਲਕੀ ਧੁੰਦ ਪਵੇਗੀ,24 ਘੰਟੇ ਵਿਚ ਪੰਜਾਬ ਦੇ ਤਾਪਮਾਨ ਵਿਚ 2 ਡਿਗਰੀ ਦੀ ਗਿਰਾਵਟ ਆਉਣ ਦੀ ਸੰਭਾਵਨਾ ਹੈ,ਪੰਜਾਬ ਦੇ ਜਿਹੜੇ ਜ਼ਿਲ੍ਹਿਆਂ ਵਿਚ ਵੀਰਵਾਰ ਨੂੰ ਸੀਤ ਲਹਿਰ ਚੱਲੀ ਉਨ੍ਹਾਂ ਵਿਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦੋਕਟ, ਮੁਕਤਸਰ, ਮੋਗਾ, ਬਠਿੰਡਾ ਤੇ ਰੋਪੜ ਸ਼ਾਮਲ ਹਨ,ਵੀਰਵਾਰ ਨੂੰ ਘੱਟੋ ਘੱਟ ਤਾਪਮਾਨ ਵਿਚ 0.8 ਡਿਗਰੀ ਦੀ ਗਿਰਾਵਟ ਰਹੀ,ਹੁਸ਼ਿਆਰਪੁਰ ਦਾ 4.7 ਡਿਗਰੀ, ਬਠਿੰਡਾ ਦਾ ਤਾਪਮਾਨ 5.4, ਫਰੀਦਕੋਟ ਦਾ 5.2, ਗੁਰਦਾਸਪੁਰ ਦਾ 5.0, ਫਿਰੋਜ਼ਪੁਰ ਤੇ ਗੁਰਦਾਸਪੁਰ ਦਾ 5.3 ਡਿਗਰੀ, ਅੰਮ੍ਰਿਤਸਰ ਦਾ 6.6, ਲੁਧਿਆਣਾ ਦਾ 6.4, ਪਟਿਆਲਾ ਦੇ 6.6 ਤੇ ਜਲੰਧਰ ਦਾ ਤਾਪਮਾਨ 6.4 ਡਿਗਰੀ ਦਰਜ ਕੀਤਾ ਗਿਆ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments