
PUNJAB TODAY NEWS CA:- ਪੰਜਾਬ ਤੋਂ ਰਾਜ ਸਭਾ ਸਾਂਸਦ ਵਿਕਰਮਜੀਤ ਸਾਹਨੀ (Rajya Sabha MP From Punjab Vikramjit Sahni) ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਵਾਲੀ ਵਿੱਤ ਬਾਰੇ ਸੰਸਦੀ ਸਲਾਹਕਾਰ ਕਮੇਟੀ ਲਈ ਨਾਮਜ਼ਦ ਕੀਤਾ ਗਿਆ ਹੈ,ਵਿਕਰਮਜੀਤ ਕੋਲ ਬ੍ਰਿਕਸ ਐਗਰੀ ਕੌਂਸਲ ਦੇ ਪ੍ਰਧਾਨ, ਇੰਟਰਨੈਸ਼ਨਲ ਚੈਂਬਰ ਆਫ ਕਾਮਰਸ ਪੈਰਿਸ ਦੇ ਪ੍ਰਧਾਨ, ਇੰਡੀਆ ਚੈਪਟਰ, ਵਪਾਰ ਮੰਡਲ ਦੇ ਮੈਂਬਰ ਭਾਰਤ, ਭਾਰਤ ਬ੍ਰਾਂਡ ਇਕਵਿਟੀ ਫਾਊਂਡੇਸ਼ਨ ਦੇ ਮੈਂਬਰ, ਭਾਰਤ ਸਰਕਾਰ, ਰਾਸ਼ਟਰੀ ਕੌਸ਼ਲ ਵਿਕਾਸ ਪ੍ਰੀਸ਼ਦ ਦੇ ਬੋਰਡ ਮੈਂਬਰ, ਸਾਰਕ ਸੀਸੀਆਈ ਦੇ ਪ੍ਰਧਾਨ, ਮੈਂਬਰ ਭਾਰਤ ਯੂਈ ਟਾਸਕ ਫੋਰਸ ਤੇ ਐਸਕ੍ਰੋ ਅਕਾਊਂਟਸ ਤੇ ਆਫਸੈੱਟ ਦੇ ਮਾਹਿਰ ਵਜੋਂ ਲਗਭਗ ਤਿੰਨ ਦਹਾਕਿਆਂ ਦਾ ਸ਼ਾਨਦਾਰ ਤਜਰਬਾ ਹੈ,ਇਸੇ ਤਰ੍ਹਾਂ ਫਿੱਕੀ ਸੀ.ਆਈ.ਆਈ ਅਤੇ ਐਸੋਚੈਮ ਦੇ ਸੀਨੀਅਰ ਕਾਰਜਕਾਰੀ ਕਮੇਟੀ ਮੈਂਬਰ ਵਜੋਂ, ਵਿਕਰਮਜੀਤ ਬਜਟ, ਸਬਸਿਡੀ, ਮੋਨੇਟਰੀ ਅਤੇ ਵਿੱਤੀ ਨੀਤੀ, ਐਮਐਸਐਮਈ, ਹੁਨਰ, ਮਾਈਕਰੋ ਫਾਇਨਾਂਸ ਆਦਿ ‘ਤੇ ਵੱਖ-ਵੱਖ ਮੁੱਦਿਆਂ ਨੂੰ ਉਠਾਉਣ ਵਿੱਚ ਯੋਗਦਾਨ ਪਾ ਰਹੇ ਹਨ।