Toronto, December 26 (Punjab Today News Ca):- ਕੈਨੇਡਾ (Canada) ਦੇ ਬਿ੍ਰਟਿਸ਼ ਕੋਲੰਬੀਆ (British Columbia) ਸੂਬੇ ਵਿਚ ਕਿ੍ਰਸਮਿਸ ਮੌਕੇ ਬਰਫ ਨਾਲ ਢਕੇ ਹਾਈਵੇਅ ’ਤੇ ਬੱਸ ਪਲਟ ਜਾਣ ਕਾਰਨ ਵਾਪਰੇ ਹਾਦਸੇ ਵਿੱਚ ਇੱਕ ਭਾਰਤੀ ਸਿੱਖ ਨੌਜਵਾਨ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ,ਸੋਮਵਾਰ ਨੂੰ ਮੀਡੀਆ ‘ਚ ਆਈ ਖਬਰ ‘ਚ ਇਹ ਜਾਣਕਾਰੀ ਦਿੱਤੀ ਗਈ,ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਹੈ ਕਿ ਇਸ ਘਟਨਾ ਵਿਚ 50 ਹੋਰ ਲੋਕ ਵੀ ਜਖਮੀ ਹੋਏ ਹਨ,ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਮੰਨਿਆ ਜਾ ਰਿਹਾ ਹੈ ਕਿ ਹਾਈਵੇਅ (Highway) ’ਤੇ ਬਰਫਬਾਰੀ ਕਾਰਨ ਬੱਸ ਪਲਟ ਗਈ,ਹਾਲਾਂਕਿ ਹਾਦਸੇ ਦੇ ਸਹੀ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ,ਕੈਨੇਡੀਅਨ ਅਧਿਕਾਰੀਆਂ ਨੇ ਮਿ੍ਰਤਕਾਂ ਦੀ ਪਛਾਣ ਜਾਰੀ ਨਹੀਂ ਕੀਤੀ ਹੈ,ਇਸ ਦੇ ਨਾਲ ਹੀ ਕੈਨੇਡਾ ਦੇ ਸਥਾਨਕ ਸੂਤਰਾਂ ਨੇ ਮਿ੍ਰਤਕ ਸਿੱਖ ਨੌਜਵਾਨ ਦੀ ਪਛਾਣ ਅੰਮਿ੍ਰਤਸਰ ਦੇ ਰਹਿਣ ਵਾਲੇ 41 ਸਾਲਾ ਕਰਨਜੋਤ ਸਿੰਘ ਸੋਢੀ ਵਜੋਂ ਕੀਤੀ ਹੈ।