Ludhiana 08 January 2022,(Punjab Today News Ca):– ਪੰਜਾਬ ਦੇ ਲੁਧਿਆਣਾ ਦੀ ਰਹਿਣ ਵਾਲੀ 22 ਸਾਲਾ ਕਿਰਨਜੋਤ ਕੌਰ ਦੀ ਹਾਂਗਕਾਂਗ (Hong Kong) ਵਿੱਚ ਮੌਤ ਹੋ ਗਈ ਹੈ,ਕਿਰਨਜੋਤ ਉਥੇ ਮਾਲ ‘ਚ ਕੰਮ ਕਰਦੀ ਸੀ,ਉਹ ਬਿਨਾਂ ਸੇਫਟੀ ਬੈਲਟ (Safety Belt) ਲਗਾਏ ਮਾਲ ਦੇ ਸ਼ੀਸ਼ੇ ਸਾਫ਼ ਕਰ ਰਹੀ ਸੀ ਕਿ ਅਚਾਨਕ ਉਹ ਆਪਣਾ ਸੰਤੁਲਨ ਗੁਆ ਬੈਠਦੀ ਹੈ ਅਤੇ 22ਵੀਂ ਮੰਜ਼ਿਲ ਤੋਂ ਹੇਠਾਂ ਡਿੱਗ ਜਾਂਦੀ ਹੈ।
ਕੁੜੀ ਦੇ ਹੇਠਾਂ ਡਿੱਗਣ ਮਗਰੋਂ ਲੋਕਾਂ ਨੇ ਤੁਰੰਤ ਪੁਲਿਸ ਨੂੰ ਬੁਲਾ ਕੇ ਉਸ ਨੂੰ ਹਸਪਤਾਲ ਪਹੁੰਚਾਇਆ,ਪਰ ਕੁੜੀ ਦੀ ਰਸਤੇ ‘ਚ ਹੀ ਮੌਤ ਹੋ ਗਈ,ਕਿਰਨਜੋਤ ਕੌਰ ਲੁਧਿਆਣਾ (Ludhiana Girl Died) ਦੇ ਜਗਰਾਉਂ ਦੇ ਪਿੰਡ ਭੰਮੀਪੁਰਾ ਦੀ ਰਹਿਣ ਵਾਲੀ ਸੀ,ਮਾਲ ਪ੍ਰਬੰਧਕਾਂ ਨੇ ਫੋਨ ਕਰਕੇ ਕਿਰਨਜੋਤ ਦੀ ਮੌਤ ਦੀ ਸੂਚਨਾ ਪਰਿਵਾਰ ਨੂੰ ਦਿੱਤੀ ਅਤੇ ਇਹ ਖਬਰ ਸੁਣਨ ਤੋਂ ਬਾਅਦ ਪੂਰੇ ਪਿੰਡ ‘ਚ ਸੋਗ ਦੀ ਲਹਿਰ ਹੈ,ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ,ਇਸ ਦੇ ਨਾਲ ਹੀ ਕਿਰਨਜੋਤ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੀ ਪਰਿਵਾਰ ਲਗਾਤਾਰ ਮੰਗ ਕਰ ਰਿਹਾ ਹੈ,ਪਰਿਵਾਰ ਵੱਲੋਂ ਪ੍ਰਸ਼ਾਸਨ ਤੋਂ ਮਦਦ ਕਰਨ ਦੀ ਅਪੀਲ ਕੀਤੀ ਗਈ ਹੈ,ਤਾਂ ਜੋ ਉਨ੍ਹਾਂ ਦੀ ਧੀ ਦੀ ਮ੍ਰਿਤਕ ਦੇਹ ਭਾਰਤ ਵਾਪਸ ਆ ਸਕੇ।
ਪਰਿਵਾਰ ਨੇ ਦੱਸਿਆ ਕਿ, “ਕਿਰਨਜੋਤ ਕੌਰ (Kiranjot Kaur) ਪੰਜਾਬ ਵਿੱਚ ਰੁਜ਼ਗਾਰ ਨਾ ਮਿਲਣ ਕਰਕੇ ਤੇ ਚੰਗੇ ਭਵਿੱਖ ਲਈ ਵਿਦੇਸ਼ ਗਈ ਸੀ,ਕਿਰਨਜੋਤ ਕੌਰ ਨੂੰ ਅਜੇ ਵਿਦੇਸ਼ ਗਈ ਨੂੰ 5 ਮਹੀਨੇ ਹੀ ਹੋਏ ਸੀ,ਕਿਰਨਜੋਤ ਦੀ ਮਾਂ ਜਸਵੀਰ ਕੌਰ ਪਿੰਡ ਭੰਮੀਪੁਰਾ ਵਿੱਚ ਪੰਚਾਇਤ ਮੈਂਬਰ ਹੈ ਅਤੇ ਪਿਤਾ ਜਸਵੰਤ ਸਿੰਘ ਖੇਤੀਬਾੜੀ ਕਰਦੇ ਹਨ,ਇੱਕ ਵੱਡਾ ਭਰਾ ਹਰਵਿੰਦ ਸਿੰਘ ਘਰ ਰਹਿੰਦਾ ਹੈ ਅਤੇ ਇੱਕ ਭੈਣ ਸੁਖੀ ਕੌਰ ਵੀ ਹੈ,ਜਿਸ ਦਾ ਵਿਆਹ ਦੋ ਸਾਲ ਪਹਿਲਾਂ ਪਿੰਡ ਦੇ ਅਖਾੜੇ ਵਿੱਚ ਹੋਇਆ ਸੀ,” ਹਾਦਸੇ ਵਾਲੇ ਦਿਨ ਕਿਰਨਜੋਤ ਨੇ ਡਿਊਟੀ ‘ਤੇ ਜਾਣ ਤੋਂ ਪਹਿਲਾਂ ਪਰਿਵਾਰ ਨਾਲ ਫੋਨ ‘ਤੇ ਗੱਲ ਕੀਤੀ ਸੀ,ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ, “ਅਸੀਂ ਮ੍ਰਿਤਕ ਦੇਹ ਨੂੰ ਹਾਂਗਕਾਂਗ (Hong Kong) ਤੋਂ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ,ਉਮੀਦ ਹੈ ਕਿ ਜਲਦੀ ਹੀ ਮ੍ਰਿਤਕ ਦੇਹ ਨੂੰ ਅੰਤਿਮ ਸੰਸਕਾਰ ਲਈ ਪਿੰਡ ਭੰਮੀਪੁਰਾ ਲਿਆਂਦਾ ਜਾਵੇਗਾ।”