PUNJAB TODAY NEWS CA:- ਪੰਜਾਬੀ ਗਾਇਕ ਅਤੇ ਅਦਾਕਾਰ ਰਣਜੀਤ ਬਾਵਾ (Punjabi Singer And Actor Ranjit Bawa) ਨੂੰ ਆਪਣੇ ਮੈਨੇਜਰ ਡਿਪਟੀ ਵੋਹਰਾ (Manager Deputy Vohra) ਦੀ ਮੌਤ ਦਾ ਡੂੰਘਾ ਸਦਮਾ ਲੱਗਾ ਹੈ,ਇਸ ਤੇ ਉਨ੍ਹਾਂ ਵੱਲੋਂ ਆਪਣੇ ਮੈਨੇਜਰ ਨਾਲ ਪੁਰਾਣੇ ਦਿਨਾਂ ਦੀ ਖਾਸ ਤਸਵੀਰ ਸ਼ੇਅਰ ਕਰ ਸੋਗ ਪ੍ਰਗਟ ਕੀਤਾ ਗਿਆ ਹੈ,ਰਣਜੀਤ ਬਾਵਾ ਵੱਲੋਂ ਡਿਪਟੀ ਵੋਹਰਾ ਨਾਲ ਆਪਣੇ ਸੰਘਰਸ਼ ਦੇ ਸ਼ੁਰੂਆਤੀ ਦਿਨਾਂ ਦੀ ਤਸਵੀਰ ਸ਼ੇਅਰ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਬੀਤੇ ਦਿਨ ਰਣਜੀਤ ਬਾਵਾ ਦੇ ਸ਼ੋਅ ਦੀ ਸਮਾਪਤੀ ਮਗਰੋਂ ਡਿਪਟੀ ਵੋਹਰਾ ਆਪਣੇ ਘਰ ਬਟਾਲਾ ਵਿਖੇ ਆ ਰਿਹਾ ਸੀ,ਇਸ ਦੌਰਾਨ ਰਾਤ ਸਾਢੇ 10 ਵਜੇ ਦੇ ਕਰੀਬ ਉਸ ਦੀ ਕਾਰ ਜਲੰਧਰ ਦੇ ਮਕਸੂਦਾਂ ਬਾਈਪਾਸ ਉਤੇ ਹਾਦਸੇ ਦਾ ਸ਼ਿਕਾਰ ਹੋ ਗਈ,ਉਨ੍ਹਾਂ ਦੀ ਮੌਤ ਉੱਪਰ ਰਣਜੀਤ ਬਾਵਾ ਨੂੰ ਵੱਡਾ ਝਟਕਾ ਲੱਗਾ ਹੈ,ਇਸਦਾ ਅੰਦਾਜ਼ਾ ਕਲਾਕਾਰ ਵੱਲ਼ੋਂ ਸ਼ੇਅਰ ਕੀਤੀ ਤਸਵੀਰ ਤੋਂ ਲਗਾਇਆ ਜਾ ਸਕਦਾ ਹੈ,ਉਹ ਦੋਵੇਂ ਕਈ ਸਾਲ ਤੋਂ ਇੱਕ-ਦੂਜੇ ਨਾਲ ਖੜ੍ਹੇ ਸੀ,ਪਰ ਅਚਾਨਕ ਡਿਪਟੀ ਦੀ ਮੌਤ ਨਾਲ ਉਹ ਬੇਹੱਦ ਟੁੱਟ ਗਏ ਹਨ,ਇਸ ਪੁਰਾਣੀ ਦੋਸਤੀ ਨੂੰ ਖੋਹਣ ਤੋਂ ਬਾਅਦ ਸ਼ਾਇਦ ਹੀ ਉਹ ਇਸ ਸਦਮੇ ਤੋਂ ਕਦੇ ਉੱਭਰ ਸਕਣ।