Chandigarh, 10 January 2023,(Punjab Today News Ca):- ਐਸਐਸ ਰਾਜਾਮੌਲੀ (SS Rajamouli) ਦੀ ਫਿਲਮ RRR ਨੇ ਮੰਗਲਵਾਰ ਨੂੰ ਅਮਰੀਕਾ ਵਿੱਚ ਚੱਲ ਰਹੇ ਗੋਲਡਨ ਗਲੋਬ ਐਵਾਰਡਜ਼ (Golden Globe Awards) ਵਿੱਚ ਉਪਲਬਧੀ ਹਾਸਲ ਕੀਤੀ,ਫਿਲਮ ਦੇ ਗੀਤ ਨਾਟੂ ਨਾਟੂ ਨੇ ਸਰਵੋਤਮ ਮੂਲ ਗੀਤ (ਬੈਸਟ ਓਰੀਜ਼ਨਲ ਸਾਂਗ) ਦਾ ਪੁਰਸਕਾਰ ਜਿੱਤਿਆ,ਆਰਆਰਆਰ ਵੀ ਆਸਕਰ ਦੀ ਦੌੜ ਵਿੱਚ ਸ਼ਾਮਲ ਹੈ,ਉੱਥੇ ਹੀ ਫਿਲਮ ਨੂੰ ਸਰਵੋਤਮ ਮੂਲ ਗੀਤ ਦੀ ਸ਼੍ਰੇਣੀ ਵਿੱਚ ਵੀ ਨਾਮਜ਼ਦ ਕੀਤਾ ਗਿਆ ਹੈ,ਰਾਜਾਮੌਲੀ ਅਮਰੀਕਾ ਦੇ ਬੇਵਰਲੀ ਹਿਲਸ ਵਿੱਚ ਚੱਲ ਰਹੇ 80ਵੇਂ ਗੋਲਡਨ ਗਲੋਬ ਅਵਾਰਡ ਵਿੱਚ ਆਪਣੇ ਸਟਾਰਸ ਰਾਮ ਚਰਨ ਤੇਜ ਅਤੇ ਜੂਨੀਅਰ ਐਨਟੀਆਰ ਨਾਲ ਪਹੁੰਚੇ ਹਨ,ਸਾਊਥ ਸੁਪਰਸਟਾਰ ਚਿਰੰਜੀਵੀ ਨੇ RRR ਦੀ ਇਸ ਪ੍ਰਾਪਤੀ ਨੂੰ ਇਤਿਹਾਸਕ ਦੱਸਿਆ ਹੈ,ਸੰਗੀਤਕਾਰ ਐੱਮ.ਐੱਮ.ਕੀਰਵਾਨੀ ਨੇ ਪੁਰਸਕਾਰ ਪ੍ਰਾਪਤ ਕੀਤਾ,ਰਾਜਾਮੌਲੀ ਅਤੇ ਕਲਾਕਾਰਾਂ ਦਾ ਧੰਨਵਾਦ ਕਰਦੇ ਹੋਏ ਉਹ ਭਾਵੁਕ ਹੋ ਗਏ।