
Ottawa, January 11 (Punjab Today News Ca):- ਏਅਰ ਕੈਨੇਡਾ (Air Canada) ਤੇ ਵੈਸਟਜੈੱਟ ਵੱਲੋਂ ਟਰੈਵਲਰਜ਼ ਨੂੰ ਅਮਰੀਕਾ ਜਾਣ ਤੇ ਉੱਥੋਂ ਆਉਣ ਲਈ ਏਅਰਪੋਰਟ ਰਵਾਨਾ ਹੋਣ ਤੋਂ ਪਹਿਲਾਂ ਆਪਣੀਆਂ ਫਲਾਈਟਸ ਦੀ ਸਥਿਤੀ ਜਾਂਚਣ ਲਈ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ,ਜਿ਼ਕਰਯੋਗ ਹੈ ਕਿ ਯੂਐਸ ਫੈਡਰਲ ਏਵੀਏਸ਼ਨ ਐਡਮਨਿਸਟ੍ਰੇਸ਼ਨ (US Federal Aviation Administration) ਵਿਖੇ ਕੰਪਿਊਟਰ ਸਿਸਟਮ ਵਿੱਚ ਕੋਈ ਗੜਬੜ ਹੋਣ ਕਾਰਨ ਕਈ ਫਲਾਈਟਸ ਨੂੰ ਜਾਂ ਤਾਂ ਰੱਦ ਕਰਨਾ ਪੈ ਰਿਹਾ ਹੈ ਤੇ ਜਾਂ ਫਿਰ ਉਨ੍ਹਾਂ ਵਿੱਚ ਦੇਰ ਹੋ ਰਹੀ ਹੈ।
ਵੈਸਟਜੈਟ ਨੇ ਆਖਿਆ ਕਿ ਕੰਪਿਊਟਰ ਦੀ ਇਸ ਗੜਬੜੀ ਕਾਰਨ ਬੁੱਧਵਾਰ ਸਵੇਰੇ ਉਨ੍ਹਾਂ ਦੀਆਂ ਛੇ ਉਡਾਨਾਂ ਵਿੱਚ ਦੇਰ ਹੋ ਗਈ ਪਰ ਕੋਈ ਉਡਾਨ ਰੱਦ ਨਹੀਂ ਕੀਤੀ ਗਈ ਜਦਕਿ ਏਅਰ ਕੈਨੇਡਾ ਦਾ ਕਹਿਣਾ ਹੈ ਕਿ ਇਸ ਗੜਬੜੀ ਕਾਰਨ ਉਨ੍ਹਾਂ ਦੇ ਕੰਮਕਾਜ ਉੱਤੇ ਵੀ ਅਸਰ ਪਿਆ ਹੈ,ਇਹ ਗੜਬੜੀ ਨੋਟਿਸ ਟੂ ਏਅਰ ਮਿਸ਼ਨਜ਼ ਸਿਸਟਮ (ਐਨਓਟੀਏਐਮ) (To Air Missions System (NOTAM)) ਵਿੱਚ ਆਈ ਖਰਾਬੀ ਕਾਰਨ ਹੋਈ,ਮੰਗਲਵਾਰ ਨੂੰ ਇਸ ਸਿਸਟਮ ਵਿੱਚ ਗੜਬੜੀ ਆਉਣ ਕਾਰਨ 1000 ਤੋਂ ਵੱਧ ਉਡਾਨਾਂ ਰੱਦ ਕਰਨੀਆਂ ਪਈਆਂ ਤੇ ਬੁੱਧਵਾਰ ਸਵੇਰੇ 11:00 ਵਜੇ ਤੱਕ 6,000 ਉਡਾਨਾਂ ਵਿੱਚ ਦੇਰ ਹੋਈ।
ਇਸ ਕਾਰਨ ਕੈਨੇਡਾ ਦੇ ਐਨਓਟੀਏਐਮ ਐਂਟਰੀ ਸਿਸਟਮ (NOTAM Entry System) ਵਿੱਚ ਵੀ ਗੜਬੜੀ ਹੋ ਗਈ,ਨਵ ਕੈਨੇਡਾ ਦੀ ਮੈਨੇਜਰ ਆਫ ਗਵਰਮੈਂਟ ਐਂਡ ਮੀਡੀਆ ਰਿਲੇਸ਼ਨਜ਼ ਵੈਨੇਸਾ ਐਡਮਜ਼ ਨੇ ਇੱਕ ਈਮੇਲ ਵਿੱਚ ਆਖਿਆ ਕਿ ਇਸ ਗੜਬੜੀ ਦੀ ਜੜ੍ਹ ਲੱਭਣ ਲਈ ਅਸੀਂ ਅਜੇ ਵੀ ਜਾਂਚ ਕਰ ਰਹੇ ਹਾਂ,ਫੈਡਰਲ ਟਰਾਂਸਪੋਰਟ ਮੰਤਰੀ ਓਮਰ ਅਲਘਬਰਾ ਦੇ ਬੁਲਾਰੇ ਨਦੀਨ ਰਮਦਾਨ ਨੇ ਦੱਸਿਆ ਕਿ ਉਹ ਨਵ ਕੈਨੇਡਾ ਨਾਲ ਰਾਬਤਾ ਰੱਖ ਰਹੇ ਹਨ ਤੇ ਇਸ ਸਮੱਸਿਆ ਤੋਂ ਜਲਦ ਤੋਂ ਜਲਦ ਬਾਹਰ ਆਉਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ।