asd
spot_img
Friday, July 19, 2024
spot_img
spot_imgspot_imgspot_imgspot_img
Homeਪੰਜਾਬਲੁਧਿਆਣਾ ‘ਚ ਦੋ ਮੰਜ਼ਿਲਾ ਇਮਾਰਤ ‘ਚ ਲੱਗੀ ਅੱਗ,ਕੰਧ ਤੋੜ ਕੇ ਅੰਦਰ ਪੁੱਜੇ...

ਲੁਧਿਆਣਾ ‘ਚ ਦੋ ਮੰਜ਼ਿਲਾ ਇਮਾਰਤ ‘ਚ ਲੱਗੀ ਅੱਗ,ਕੰਧ ਤੋੜ ਕੇ ਅੰਦਰ ਪੁੱਜੇ ਫਾਇਰ ਬ੍ਰਿਗੇਡ ਦੇ ਕਰਮਚਾਰੀ

Punjab Today News Ca:-

Chandigarh, 21 January 2023,(Punjab Today News Ca):ਪੰਜਾਬ ਦੇ ਲੁਧਿਆਣਾ (Ludhiana) ਦੇ ਪਿੰਡੀ ਗਲੀ ਨੇੜੇ ਦੋ ਮੰਜ਼ਿਲਾ ਇਮਾਰਤ ਨੂੰ ਅੱਗ ਲੱਗ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ,ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ,ਫਾਇਰ ਬ੍ਰਿਗੇਡ (Fire Brigade) ਦੇ ਕਰਮਚਾਰੀਆਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ,ਫਾਇਰ ਬ੍ਰਿਗੇਡ (Fire Brigade) ਦੀਆਂ ਗੱਡੀਆਂ ਨੂੰ ਅੱਗ ਲੱਗਣ ਵਾਲੀ ਥਾਂ ਤੱਕ ਪਹੁੰਚਾਉਣ ਵਿੱਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ,ਲੋਕਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਅੱਗ ਵਧਦੀ ਦੇਖ ਫਾਇਰ ਕਰਮੀਆਂ ਨੇ ਨਾਲ ਲੱਗਦੀਆਂ ਇਮਾਰਤਾਂ ਤੋਂ ਛੱਤ ‘ਤੇ ਛਾਲ ਮਾਰ ਕੇ ਹਥੌੜੇ ਨਾਲ ਕੰਧ ਤੋੜ ਦਿੱਤੀ।

ਫਾਇਰ ਕਰਮੀਆਂ ਨੇ ਕੰਧ ਤੋੜ ਕੇ ਹੌਜ਼ਰੀ ਦੀ ਦੁਕਾਨ ਦੇ ਅੰਦਰ ਦਾਖਲ ਹੋ ਗਏ,ਦੁਕਾਨ ਦਾ ਨਾਂ ਅਭਿਨੰਦ ਅਪਰੈਲ ਹੈ,ਹੇਠਾਂ ਇਮਾਰਤ ਵਿੱਚ ਕੰਬਲ ਅਤੇ ਕੱਪੜੇ ਰੱਖੇ ਹੋਏ ਸਨ,ਜੋ ਕਾਫੀ ਸੁਆਹ ਹੋ ਗਏ ਹਨ,ਤੀਜੀ ਮੰਜ਼ਿਲ ’ਤੇ ਪਿਆ ਪਲਾਸਟਿਕ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ,ਹਾਲਾਂਕਿ ਕਰਮਚਾਰੀਆਂ ਨੇ ਦੁਕਾਨ ‘ਚੋਂ ਕੁਝ ਸਾਮਾਨ ਕੱਢ ਕੇ ਸੁਰੱਖਿਅਤ ਜਗ੍ਹਾ ‘ਤੇ ਪਹੁੰਚਾਇਆ,ਫਾਇਰ ਬ੍ਰਿਗੇਡ (Fire Brigade) ਦੀਆਂ 5 ਗੱਡੀਆਂ ਨੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ।

ਦੁਕਾਨ ’ਤੇ ਕੰਮ ਕਰਦੇ ਮੁਲਾਜ਼ਮ ਚੇਲਾ ਰਾਮ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਦੁਕਾਨ ਖੋਲ੍ਹਣ ਆਇਆ ਤਾਂ ਦੇਖਿਆ ਕਿ ਅੱਗ ਲੱਗੀ ਹੋਈ ਸੀ,ਧੂੰਆਂ ਨਿਕਲਦਾ ਦੇਖ ਕੇ ਚੇਲਾਰਾਮ ਨੇ ਤੁਰੰਤ ਤੁਰੰਤ ਰੌਲਾ ਪਾ ਦਿੱਤਾ,ਰੌਲਾ ਹੁੰਦਾ ਦੇਖ ਲੋਕਾਂ ਨੇ ਮਦਦ ਕਰਨੀ ਸ਼ੁਰੂ ਕਰ ਦਿੱਤੀ ਅਤੇ ਫਾਇਰ ਬ੍ਰਿਗੇਡ (Fire Brigade) ਨੂੰ ਸੂਚਨਾ ਦਿੱਤੀ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments