Chandigarh January 30 (Punjab Today News Ca):- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ (Bharatiya Kisan Union Unity Collections) ਵਲੋਂ ਮਾਨਸਾ ਜ਼ਿਲ੍ਹੇ ਦੇ ਪਿੰਡ ਖੋਖਰ ਕਲਾਂ ਵਿਖੇ ਦਿੱਲੀ-ਬਠਿੰਡਾ ਰੇਲਵੇ ਲਾਈਨ (Delhi-Bathinda Railway Line) ਉਤੇ ਅਣਮਿੱਥੇ ਸਮੇਂ ਲਈ ਧਰਨਾ ਆਰੰਭ ਹੋ ਗਿਆ ਹੈ,ਇਹ ਧਰਨਾ ਪਿੰਡ ਖੋਖਰ ਖੁਰਦ ਦੀ ਲਗਭਗ 800 ਏਕੜ ਜ਼ਮੀਨ ਨੂੰ ਰੇਲਵੇ ਲਾਈਨ ਦੇ ਹੇਠੋਂ ਦੀ ਨਹਿਰੀ ਪਾਣੀ ਲਈ ਪੁਲੀ ਨਾ ਲੰਘਾਉਣ ਨੂੰ ਲੈਕੇ ਦਿੱਤਾ ਗਿਆ ਹੈ,ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਅਤੇ ਜਗਸੀਰ ਸਿੰਘ ਜਵਾਹਰਕੇ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਾਰ ਵਾਰ ਜਥੇਬੰਦੀ ਨਾਲ ਇਸ ਮਸਲੇ ਸਬੰਧੀ ਸਮਝੌਤੇ ਕਰਕੇ ਮੁੱਕਰਦਾ ਆ ਰਿਹਾ ਹੈ,ਜਦੋਂ ਕਿ ਪੁਲੀ ਨਾ ਬਣਨ ਕਰਕੇ ਨਹਿਰੀ ਪਾਣੀ ਤੋਂ ਕਈ ਸਾਲਾਂ ਤੋਂ ਕਿਸਾਨਾਂ ਦੇ ਖੇਤ ਪਿਆਸੇ ਚਲੇ ਆ ਰਹੇ ਹਨ