spot_img
Friday, April 19, 2024
spot_img
spot_imgspot_imgspot_imgspot_img
Homeਰਾਸ਼ਟਰੀਅਡਾਨੀ ਇੰਟਰਪ੍ਰਾਈਜਿਜ਼ ਦੇ ਸ਼ੇਅਰਾਂ ਵਿਚ ਵੱਡੀ ਗਿਰਾਵਟ,ਕੰਪਨੀ ਦਾ ਸਟਾਕ 26.70% ਜਾਂ 794.15...

ਅਡਾਨੀ ਇੰਟਰਪ੍ਰਾਈਜਿਜ਼ ਦੇ ਸ਼ੇਅਰਾਂ ਵਿਚ ਵੱਡੀ ਗਿਰਾਵਟ,ਕੰਪਨੀ ਦਾ ਸਟਾਕ 26.70% ਜਾਂ 794.15 ਰੁਪਏ ਦੀ ਗਿਰਾਵਟ ਨਾਲ 2,179.75 ਰੁਪਏ ‘ਤੇ ਬੰਦ ਹੋਇਆ

Punjab Today News Ca:-

New Delhi,(Punjab Today News Ca):- ਗੌਤਮ ਅਡਾਨੀ (Gautam Adani) ਦੀਆਂ ਕੰਪਨੀਆਂ ਦੇ ਸ਼ੇਅਰਾਂ ‘ਚ ਭਾਰੀ ਗਿਰਾਵਟ ਦਰਜ ਕੀਤੀ ਗਈ,ਕੰਪਨੀ ਦਾ ਸਟਾਕ 26.70% ਜਾਂ 794.15 ਰੁਪਏ ਦੀ ਗਿਰਾਵਟ ਨਾਲ 2,179.75 ਰੁਪਏ ‘ਤੇ ਬੰਦ ਹੋਇਆ,ਇਸ ਤੋਂ ਬਾਅਦ ਅਡਾਨੀ ਪੋਰਟਸ ਦੇ ਸ਼ੇਅਰ 17.73 ਫੀਸਦੀ ਜਾਂ 108.65 ਰੁਪਏ ਫਿਸਲ ਕੇ 504 ਰੁਪਏ ‘ਤੇ ਬੰਦ ਹੋਏ,ਹਿੰਡਨਬਰਗ ਰਿਸਰਚ (Hindenburg Research) ਨੇ ਪਿਛਲੇ ਹਫਤੇ 32,000 ਸ਼ਬਦਾਂ ਦੀ ਰਿਪੋਰਟ ਜਾਰੀ ਕੀਤੀ,ਇਸ ਰਿਪੋਰਟ ਵਿਚ ਹਿੰਡਨਬਰਗ ਨੇ ਅਡਾਨੀ ਗਰੁੱਪ (Adani Group) ’ਤੇ ਕਈ ਤਰ੍ਹਾਂ ਦੀ ਧੋਖਾਧੜੀ,ਬੇਨਿਯਮੀਆਂ ਅਤੇ ਸਟਾਕ ਵਿਚ ਹੇਰਾਫੇਰੀ ਦੇ ਇਲਜ਼ਾਮ ਲਾਏ ਹਨ।

ਉਦੋਂ ਤੋਂ ਅਡਾਨੀ ਨੂੰ ਹਰ ਰੋਜ਼ ਅਰਬਾਂ ਡਾਲਰ ਦਾ ਨੁਕਸਾਨ ਹੋ ਰਿਹਾ ਹੈ,ਅਡਾਨੀ ਗਰੁੱਪ (Adani Group) ਦੀ ਇਕ ਹੋਰ ਕੰਪਨੀ ਦੇ ਸ਼ੇਅਰਾਂ ਦੀ ਗੱਲ ਕਰੀਏ ਤਾਂ ਅਡਾਨੀ ਟੋਟਲ ਗੈਸ ਦਾ ਸਟਾਕ 10 ਫੀਸਦੀ ਜਾਂ 210 ਰੁਪਏ ਦੀ ਗਿਰਾਵਟ ਨਾਲ 1,897.40 ਦੇ ਪੱਧਰ ‘ਤੇ ਬੰਦ ਹੋਇਆ,ਇਸ ਤੋਂ ਇਲਾਵਾ ਅਡਾਨੀ ਗ੍ਰੀਨ ਐਨਰਜੀ ਲਿਮਟਿਡ ਦੇ ਸ਼ੇਅਰ 5.19 ਫੀਸਦੀ ਡਿੱਗ ਕੇ 1,160.40 ਰੁਪਏ, ਅਡਾਨੀ ਵਿਲਮਰ 5 ਫੀਸਦੀ ਡਿੱਗ ਕੇ 443.15 ਰੁਪਏ ਅਤੇ ਅਡਾਨੀ ਪਾਵਰ 4.98 ਫੀਸਦੀ ਡਿੱਗ ਕੇ 212.65 ਰੁਪਏ ‘ਤੇ ਬੰਦ ਹੋਏ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments