Bargari,(Punjab Today News Ca):- ਬੇਅਦਬੀ ਅਤੇ ਕੋਟਕਪੂਰਾ ਗੋਲੀ ਕਾਂਡ (Kotakpura Shooting Incident) ਮਾਮਲੇ ਵਿਚ ਇਨਸਾਫ ਦੀ ਮੰਗ ਨੂੰ ਲੈ ਕੇ ਚਲ ਰਹੇ ਬਰਗਾੜੀ ਇਨਸਾਫ ਮੋਰਚੇ (Bargari Justice Front) ਦੇ ਮੈਂਬਰਾਂ ਵੱਲੋਂ ਅੱਜ ਬਠਿੰਡਾ ਨੈਸ਼ਨਲ ਹਾਈਵੇਅ (Bathinda National Highway) ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ,ਜਿਸ ਦੌਰਾਨ ਨੈਸ਼ਨਲ ਹਾਈਵੇ (National Highway) ‘ਤੇ ਟੈਂਟ ਲਗਾ ਦਿੱਤੇ ਗਏ ਹਨ,ਇਸ ਤੋਂ ਪਹਿਲਾਂ ਵੀ ਮੋਰਚੇ ਦੇ ਮੈਬਰਾਂ ਵੱਲੋਂ ਹਾਈਵੇ ਜਾਮ ਕੀਤਾ ਗਿਆ ਸੀ ਪਰ ਉਦੋਂ ਭਗਵੰਤ ਮਾਨ ਸਰਕਾਰ ਵੱਲੋਂ ਭਰੋਸਾ ਦੇਣ ’ਤੇ ਜਾਮ ਖੋਲ੍ਹ ਦਿੱਤਾ ਸੀ,ਇਸ ਦੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਜੀ (Guru Granth Sahib Ji) ਦੀ ਬੇਅਦਬੀ ਦੇ ਇਨਸਾਫ ਲਈ ਹਰ ਸਿੱਖ ਨੂੰ ਇੱਥੇ ਪਹੁੰਚਣ ਦੀ ਅਪੀਲ ਕੀਤੀ ਅਤੇ ਹਰ ਸਿੱਖ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਇੱਕ-ਦੋ ਦਿਨ ਇੱਥੇ ਆ ਕੇ ਰੁਕਣ।