
New Delhi,(Punjab Today News Ca):- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ-ਮੁੰਬਈ ਐਕਸਪ੍ਰੈਸ ਵੇ ਦਾ ਦਿੱਲੀ-ਦੌਸ੍ ਲਾਲਸੋਟ ਖੰਡ ਦੇਸ਼ ਨੂੰ ਸਮਰਪਿਤ ਕੀਤਾ,ਦੌਸਾ ਤੋਂ ਐਕਸਪ੍ਰੈਸ ਵੇ ਦੇ ਪਹਿਲੇ ਪੜਾਅ ਦਾ ਉਦਘਾਟਨ ਕਰਨ ਦੇ ਬਾਅਦ ਪੀਐੱਮ ਮੋਦੀ ਨੇ ਪ੍ਰੋਗਰਾਮ ਨੂੰ ਸੰਬੋਧਨ ਵੀ ਕੀਤਾ,ਮੋਦੀ ਨੇ ਕਿਹਾ ਕਿ ਬੀਤੇ 9 ਸਾਲਾਂ ਤੋਂ ਅਸੀਂ ਲੋਕ ਬੁਨਿਆਦੀ ਢਾਂਚੇ ‘ਤੇ ਕਾਫੀ ਨਿਵੇਸ਼ ਕਰ ਰਹੇ ਹਾਂ,ਇਸ ਨਿਵੇਸ਼ ਦਾ ਬਹੁਤ ਵੱਡਾ ਲਾਭ ਰਾਜਸਥਾਨ ਨੂੰ ਹੋਣ ਵਾਲਾ ਹੈ,PM ਮੋਦੀ ਨੇ ਦੌਸਾ ਵਿਚ 18,100 ਕਰੋੜ ਰੁਪਏ ਤੋਂ ਵਧ ਲਾਗਤ ਦੀ ਸੜਕ ਯੋਜਨਾਵਾਂ ਦਾ ਨੀਂਹ ਪੱਥਰ ਰੱਖਿਆ,ਉਨ੍ਹਾਂ ਕਿਹਾ ਕਿ ਜਦੋਂ ਅਜਿਹੀਆਂ ਆਧੁਨਿਕ ਸੜਕਾਂ, ਆਧੁਨਿਕ ਰੇਲਵੇ ਸਟੇਸ਼ਨ, ਰੇਲਵੇ ਟਰੈਕ, ਮੈਟਰੋ ਤੇ ਏਅਰਪੋਰਟ ਬਣਦੇ ਹਨ ਤਾਂ ਦੇਸ਼ ਦੇ ਵਿਕਾਸ ਨੂੰ ਰਫਤਾਰ ਮਿਲਦੀ ਹੈ।
ਇੰਫ੍ਰਾਸਟਰਕਚਰ ‘ਤੇ ਹੋਣ ਵਾਲਾ ਨਿਵੇਸ਼ ਉਸ ਤੋਂ ਵੀ ਵਧ ਨਿਵੇਸ਼ ਨੂੰ ਆਕਰਸ਼ਿਤ ਕਰਦਾ ਹੈ,ਦਿੱਲੀ-ਮੁੰਬਈ ਐਕਸਪ੍ਰੈਸ ਵੇ ਦਾ ਦਿੱਲੀ-ਦੌਸਾ-ਲਾਲਸੋਟ ਖੰਡ 246 ਕਿਲੋਮੀਟਰ ਲੰਬਾ ਹੈ,ਜਿਸ ਨੂੰ 12,150 ਕਰੋੜ ਰੁਪਏ ਤੋਂ ਵਧ ਦੀ ਲਾਗਤ ਨਾਲ ਵਿਕਸਿਤ ਕੀਤਾ ਗਿਆ ਹੈ,ਇਸ ਖੰਡ ਦੇ ਚਾਲੂ ਹੋ ਜਾਣ ਨਾਲ ਦਿੱਲੀ ਤੋਂ ਜੈਪੂਰ ਦਾ ਯਾਤਰਾ ਸਮੇਂ 5 ਘੰਟੇ ਤੋਂ ਘੱਟ ਹੋ ਕੇ ਲਗਭਗ ਸਾਢੇ ਤਿੰਨ ਘੰਟੇ ਰਹਿ ਜਾਵੇਗਾ,ਦਿੱਲੀ-ਮੁੰਬਈ ਐਕਸਪ੍ਰੈਸ ਵੇ ਭਾਰਤ ਦਾ ਸਭ ਤੋਂ ਲੰਬਾ ਐਕਸਪ੍ਰੈਸ ਵੇ ਹੋਵੇਗਾ,ਜਿਸ ਦੀ ਕੁੱਲ ਲੰਬਾਈ 1386 ਕਿਲੋਮੀਟਰ ਹੈ।