Mansa,(Punjab Today News Ca):- ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਜਿਥੇ ਪ੍ਰਸ਼ੰਸਕਾਂ ਵਿਚ ਭਾਰੀ ਸੋਗ ਹੈ ਉਥੇ ਹੀ ਪਰਿਵਾਰ ਵਾਲੇ ਵੀ ਇਨਸਾਫ ਦੀ ਮੰਗ ਕਰ ਰਹੇ ਹਨ,ਅੱਜ ਆਪਣੇ ਪੁੱਤਰ ਨੂੰ ਯਾਦ ਕਰ ਮਰਹੂਮ ਗਾਇਕ ਸਿੱਧੂ ਮੂਸੇਵਾਲਾ (Late singer Sidhu Moosewala) ਦੇ ਮਾਤਾ ਚਰਨ ਕੌਰ ਭਾਵੁਕ ਹੋ ਗਏ,ਉਨ੍ਹਾਂ ਕਿਹਾ ਕਿ ਗਿੱਦੜਾਂ ਨੇ ਘੇਰ ਕੇ ਮੇਰੇ ਸ਼ੇਰ ਪੁੱਤ ਨੂੰ ਮਾਰਿਆ ਹੈ,ਜੇਕਰ ਉਹ ਦੱਸ ਕੇ ਆਉਂਦੇ ਤਾਂ ਸਿੱਧੂ ਉਨ੍ਹਾਂ ਦਾ ਮੁਕਾਬਲਾ ਕਰਦਾ ਤੇ ਦੋ-ਚਾਰ ਨੂੰ ਰੇੜ੍ਹ ਕੇ ਹੀ ਜਾਂਦਾ,ਮਾਤਾ ਚਰਨ ਕੌਰ ਨੇ ਕਿਹਾ ਕਿ ਜੇਕਰ ਅਜਿਹਾ ਹੁੰਦਾ ਤਾਂ ਫਿਰ ਮੈਂ ਬਿਲਕੁਲ ਵੀ ਰੋਂਦੀ ਨਾ ਸਗੋਂ ਮੈਨੂੰ ਆਪਣੇ ਪੁੱਤਰ ‘ਤੇ ਹੋਰ ਫ਼ਖ਼ਰ ਹੁੰਦਾ,ਉਨ੍ਹਾਂ ਕਿਹਾ ਕਿ ਮੇਰਾ ਪੁੱਤਰ ਸ਼ੇਰ ਸੀ ਅਤੇ ਹੁਣ ਵੀ ਮੈਨੂੰ ਆਪਣੇ ਪੁੱਤਰ ‘ਤੇ ਮਾਣ ਹੈ,ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ (Sidhu Moosewala) ਹਮੇਸ਼ਾ ਕਹਿੰਦਾ ਸੀ ਕਿ ਮੈਂ ਐਵੇਂ ਨਹੀਂ ਮਰਦਾ ਸਗੋਂ ਦੋ-ਚਾਰ ਨੂੰ ਨਾਲ ਲੈ ਕੇ ਹੀ ਜਾਵਾਂਗਾ ਪਰ ਇਨ੍ਹਾਂ ਗਿੱਦੜਾਂ ਨੇ ਮੇਰੇ ਪੁੱਤਰ ਨੂੰ ਘੇਰ ਕੇ ਮਾਰਿਆ ਹੈ ਜਿਸ ਦਾ ਮੈਨੂੰ ਬਹੁਤ ਅਫ਼ਸੋਸ ਹੈ।