
Ottawa, February 14 (Punjab Today News Ca):- ਹਾਊਸ ਆਫ ਕਾਮਨਜ਼ (House of Commons) ਦੀਆਂ ਸਾਰੀਆਂ ਵੱਡੀਆਂ ਪਾਰਟੀਆਂ ਵੱਲੋਂ ਇਹ ਸੰਕੇਤ ਦਿੱਤਾ ਜਾ ਰਿਹਾ ਹੈ ਕਿ ਮਾਨਸਿਕ ਪਰੇਸ਼ਾਨੀ ਕਾਰਨ ਮੌਤ ਨੂੰ ਗ਼ਲ ਲਾਉਣ ਲਈ ਮੈਡੀਕਲ ਸਹਾਇਤਾ ਦੇ ਪਸਾਰ ਵਿੱਚ ਦੇਰ ਕਰਨ ਬਾਰੇ ਲਿਬਰਲ ਸਰਕਾਰ ਵੱਲੋਂ ਲਿਆਂਦੇ ਗਏ ਬਿੱਲ ਦਾ ਉਹ ਸਮਰਥਨ ਕਰਨਗੀਆਂ,ਇਸ ਹਫਤੇ ਇਸ ਬਿੱਲ ਉੱਤੇ ਐਮਪੀਜ਼ ਵੱਲੋਂ ਬਹਿਸ ਸ਼ੁਰੂ ਹੋ ਜਾਵੇਗੀ ਤੇ ਇਸ ਦੇ ਜਲਦ ਹੀ ਪਾਸ ਹੋਣ ਦੀ ਸੰਭਾਵਨਾ ਹੈ,ਇਹ ਬਿੱਲ ਮਿਥੀ ਗਈ ਡੈੱਡਲਾਈਨ,ਮਾਰਚ ਦੇ ਅੱਧ ਤੋਂ ਪਹਿਲਾਂ ਹੀ ਪਾਸ ਹੋ ਸਕਦਾ ਹੈ।
ਮਾਰਚ 2021 ਵਿੱਚ ਪਾਸ ਹੋਏ ਮੈਡੀਕਲ ਸਹਾਇਤਾ ਨਾਲ ਮੌਤ ਨੂੰ ਗ਼ਲ ਲਾਉਣ ਸਬੰਧੀ ਬਿੱਲ ਵਿੱਚ ਇਹ ਪ੍ਰਬੰਧ ਸੀ ਕਿ ਸਿਰਫ ਮਾਨਸਿਕ ਪਰੇਸ਼ਾਨੀਆਂ ਵਾਲੇ ਮਰੀਜ਼ਾਂ ਦੀ ਇਸ ਮੰਗ ਵਿੱਚ ਪਸਾਰ ਕੀਤਾ ਜਾ ਸਕਦਾ ਹੈ,ਪਰ ਹੁਣ ਨਿਆਂ ਮੰਤਰੀ ਡੇਵਿਡ ਲਾਮੇਟੀ ਇਸ ਵਿੱਚ ਹੋਰ ਪਸਾਰ ਕਰਨਾ ਚਾਹੁੰਦੇ ਹਨ ਤਾਂ ਕਿ ਇਸ ਤਰ੍ਹਾਂ ਦੇ ਮਰੀਜ਼ਾਂ ਦੇ ਮਾਮਲਿਆਂ ਨੂੰ ਸਾਂਭਣ ਲਈ ਹੋਰ ਸਲਾਹ ਮਸ਼ਵਰਾ ਕੀਤਾ ਜਾ ਸਕੇ ਤੇ ਹੈਲਥ ਕੇਅਰ ਸਿਸਟਮ (Health Care System) ਨੂੰ ਬਿਹਤਰ ਢੰਗ ਨਾਲ ਤਿਆਰ ਕੀਤਾ ਜਾ ਸਕੇ,ਕੰਜ਼ਰਵੇਟਿਵਾਂ ਦਾ ਕਹਿਣਾ ਹੈ ਕਿ ਉਹ ਇਸ ਬਿੱਲ ਦਾ ਸਮਰਥਨ ਕਰਦੇ ਹਨ,ਇਸ ਦੌਰਾਨ ਐਨਡੀਪੀ ਤੇ ਬਲਾਕ ਕਿਊਬਿਕੁਆ (Quebecois) ਵੱਲੋਂ ਵੀ ਇਸ ਬਿੱਲ ਦੀ ਹਮਾਇਤ ਦਾ ਸੰਕੇਤ ਦਿੱਤਾ ਗਿਆ ਹੈ।