Ottawa, February 15 (Punjab Today News Ca):- ਅੱਜ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬਹਾਮਾਜ਼ ਲਈ ਰਵਾਨਾ ਹੋਣਗੇ,ਇੱਥੇ ਕੈਰੇਬੀਅਨ ਕਮਿਊਨਿਟੀ ਦੇ ਮੈਂਬਰ ਰੀਜਨਲ ਮੁੱਦਿਆਂ,ਜਿਨ੍ਹਾਂ ਵਿੱਚ ਹਾਇਤੀ ਦਾ ਸੰਕਟ ਵੀ ਸ਼ਾਮਲ ਹੈ,ਬਾਰੇ ਗੱਲਬਾਤ ਕਰਨ ਲਈ ਇੱਕਠੇ ਹੋ ਰਹੇ ਹਨ,ਨਸਾਊ ਵਿਖੇ ਹੋਣ ਜਾ ਰਹੀ 20 ਕੈਰੇਬੀਅਨ ਮੁਲਕਾਂ ਦੀ ਸਿਖਰ ਵਾਰਤਾ ਵਿੱਚ ਟਰੂਡੋ ਵਿਸੇ਼ਸ਼ ਮਹਿਮਾਨ ਵਜੋਂ ਹਿੱਸਾ ਲੈ ਰਹੇ ਹਨ,ਇਸ ਗਰੁੱਪ ਵੱਲੋਂ ਆਪਣੀ 50ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ।