Chandigarh, February 15 (Punjab Today News Ca):- ਪੰਜਾਬ ਵਿੱਚ ਅੱਜ ਤਿੰਨ ਹੋਰ ਟੋਲ ਪਲਾਜ਼ੇ (Toll Plazas) ਬੰਦ ਕਰ ਦਿੱਤੇ ਗਏ ਹਨ,ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਐਲਾਨ ਅੱਜ ਹੁ਼ਸਿਆਰਪੁਰ ਦੇ ਨੰਗਲ ਸ਼ਹੀਦਾਂ ਵਿਖੇ ਲਗਾਏ ਟੋਲ ਪਲਾਜ਼ੇ ਉਤੇ ਪਹੁੰਚ ਕੇ ਕੀਤਾ,ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਕਿਹਾ ਕਿ ਅੱਜ ਤਿੰਨ ਟੋਲ ਪਲਾਜ਼ੇ ਬੰਦ ਕਰ ਦਿੱਤੇ ਗਏ ਹਨ,ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਲੁੱਟਿਆ ਹੈ,ਉਨ੍ਹਾਂ ਕਿਹਾ ਕਿ ਅੱਜ ਮਾਜਰੀ,ਨੰਗਲ ਸ਼ਹੀਦਾਂ ਅਤੇ ਮਾਨਗੜ੍ਹ ਟੋਲ ਪਲਾਜੇ ਬੰਦ ਕਰ ਦਿੱਤੇ ਹਨ।