
NEW DELHI,(PUNJAB TODAY NEWS CA):- ਟਵਿੱਟਰ ਨੇ ਭਾਰਤ ਵਿਚ 3 ਵਿਚੋਂ 2 ਆਫਿਸ ਬੰਦ ਕਰ ਦਿੱਤੇ ਹਨ,ਇਹ ਦੋ ਆਫਿਸ ਦਿੱਲੀ ਤੇ ਮੁੰਬਈ ਦੇ ਹਨ,ਬੰਗਲੌਰ ਵਿਚ ਸੋਸ਼ਲ ਮੀਡੀਆ ਪਲੇਟਫਾਰਮ ਦਾ ਆਫਿਸ ਪਹਿਲਾਂ ਦੀ ਤਰ੍ਹਾਂ ਚੱਲਦਾ ਰਹੇਗਾ,ਜਦੋਂ ਮੁਲਾਜ਼ਮ ਆਫਿਸ ਪਹੁੰਚੇ ਤਾਂ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ,ਰਿਪੋਰਟ ਮੁਤਾਬਕ ਟਵਿੱਟਰ ਦੀ ਇੰਡੀਅਨ ਟੀਮ ਵਿਚ ਹੁਣ ਸਿਰਫ 3 ਮੁਲਾਜ਼ਮ ਹੀ ਬਚੇ ਹਨ,ਨਵੰਬਰ ਵਿਚ ਮਸਕ ਨੇ ਭਾਰਤ ਵਿਚ ਆਪਣੇ 90 ਫੀਸਦੀ ਸਟਾਫ ਨੂੰ ਕੱਢ ਦਿੱਤਾ ਸੀ,ਏਲਨ ਮਸਕ ਟਵਿੱਟਰ ਦੀ ਫਾਈਨੈਂਸ਼ੀਅਲ ਹੈਲਥ (Financial Health) ਨੂੰ ਸੁਧਾਰਨ ਲਈ ਲਗਾਤਾਰ ਕਾਸਟ ਕਟਿੰਗ ਕਰ ਰਹੇ ਹਨ,ਮੁਲਾਜ਼ਮਾਂ ਦੀ ਛਾਂਟੀ ਦੇ ਨਾਲ ਉਹ ਦੁਨੀਆ ਭਰ ਵਿਚ ਆਪਣੇ ਆਫਿਸਾਂ ਨੂੰ ਵੀ ਬੰਦ ਕਰ ਰਹੇ ਹਨ।
ਰਿਪੋਰਟ ਮੁਤਾਬਕ ਟਵਿੱਟਰ ਦੀ ਇੰਡੀਆ ਟੀਮ ਵਿਚ ਜੋ 3 ਮੁਲਾਜ਼ਮ ਬਚੇ ਹਨ,ਉਨ੍ਹਾਂ ਵਿਚੋਂ ਇਕ ਕੰਟਰੀ ਲੀਡ ਹੈ,ਹੋਰਨਾਂ ਦੋ ਵਿਚੋਂ ਇਕ ਕੋਲ ਨਾਰਥ ਐਂਡ ਈਸਟ ਤੇ ਇਕ ਕੋਲ ਸਾਊਥ ਐਂਡ ਵੈਸਟ ਰੀਜਨ (South And West Region) ਦੀ ਜ਼ਿੰਮੇਵਾਰੀ ਹੈ,ਇਹ ਸਾਰੇ ਵਰਕ ਫਰਾਮ ਹੋਮ ਕਰਨਗੇ,ਦੂਜੇ ਪਾਸੇ ਬੰਗਲੌਰ ਆਫਿਸ ਵਿਚ ਉਹ ਮੁਲਾਜ਼ਮ ਕੰਮ ਕਰਨਗੇ ਜੋ ਸਿੱਧੇ ਅਮਰੀਕਾ ਆਫਿਸ ਵਿਚ ਰਿਪੋਰਟ ਕਰਦੇ ਹਨ ਤੇ ਇੰਡੀਆ ਟੀਮ ਦਾ ਹਿੱਸਾ ਨਹੀਂ ਹਨ,ਮਸਕ 2023 ਦੇ ਅਖੀਰ ਤੱਕ ਟਵਿੱਟਰ ਨੂੰ ਫਾਈਨੈਂਸ਼ੀਅਨਲ (Financial) ਤੌਰ ‘ਤੇ ਮਜ਼ਬੂਤ ਕਰਨਾ ਚਾਹੁੰਦੇ ਹਨ,ਉੁਨ੍ਹਾਂ ਨੇ ਰੈਵੇਨਿਊ ਵਧਾਉਣ ਲਈ ਬਲਿਊ ਸਬਸਕ੍ਰਿਪਸ਼ਨ ਵਰਗੀਆਂ ਕੁਝ ਸਰਵਿਸ ਨੂੰ ਮਾਡੀਫਾਈ ਵੀ ਕੀਤਾ ਹੈ,ਭਾਰਤ ਵਿਚ ਇਸ ਸਰਵਿਸ ਦਾ ਮਹੀਨਾਵਾਰ ਸਬਸਕ੍ਰਿਪਸ਼ਨ 650 ਰੁਪਏ ਹੈ।